ਆਲੀਆ ਨੇ ਦੀਪਿਕਾ-ਕੈਟਰੀਨਾ ਨੂੰ ਛੱਡਿਆ ਪਿੱਛੇ, ਬ੍ਰਹਮਾਸਤਰ ਦੇ ਹੰਗਾਮੇ ਦੌਰਾਨ ਬਣਾਇਆ ਨਵਾਂ ਰਿਕਾਰਡ

written by Lajwinder kaur | September 11, 2022

Alia Bhatt Crosses 70 Million Followers on Instagram: ਸਾਲ 2022 ਆਲੀਆ ਭੱਟ ਲਈ ਸ਼ਾਨਦਾਰ ਰਿਹਾ। ਰਣਬੀਰ ਕਪੂਰ ਨਾਲ ਵਿਆਹ, ਗਰਭ ਅਵਸਥਾ, ਗੰਗੂਬਾਈ ਕਾਠੀਆਵਾੜੀ ਵਿੱਚ ਤਾਰੀਫ, ਬ੍ਰਹਮਾਸਤਰ ਦੀ ਰਿਲੀਜ਼ ਅਤੇ ਹੁਣ ਨਵਾਂ ਰਿਕਾਰਡ। ਇਨ੍ਹੀਂ ਦਿਨੀਂ ਜਦੋਂ ਹਰ ਕੋਈ ਫਿਲਮ 'ਬ੍ਰਹਮਾਸਤਰ ਪਾਰਟ 1: ਸ਼ਿਵ' ਦੀ ਚਰਚਾ 'ਚ ਰੁੱਝਿਆ ਹੋਇਆ ਹੈ ਤਾਂ ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਇੱਕ ਨਵਾਂ ਨੰਬਰ ਛੂਹਿਆ ਹੈ।

ਹੋਰ ਪੜ੍ਹੋ : ਸੱਜਣ ਅਦੀਬ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Sohni Zindgi’ ਹੋਇਆ ਰਿਲੀਜ਼, ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of alia bhatt image source Instagram

ਆਲੀਆ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਪਿਛਲੇ ਦਿਨੀਂ ਲਗਾਤਾਰ ਸੁਰਖੀਆਂ 'ਚ ਰਹਿਣ ਕਾਰਨ ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧੀ ਹੈ। ਤਾਜ਼ਾ ਅੰਕੜੇ ਦੱਸ ਰਹੇ ਹਨ ਕਿ ਆਲੀਆ ਭੱਟ ਇੰਸਟਾਗ੍ਰਾਮ 'ਤੇ 70 ਮਿਲੀਅਨ ਫਾਲੋਅਰਜ਼ ਦੇ ਅੰਕੜੇ ਨੂੰ ਛੂਹ ਚੁੱਕੀ ਹੈ। ਇਸ ਅੰਕੜੇ ਨੂੰ ਛੂਹਣ ਵਾਲੀ ਉਹ ਤੀਜੀ ਬਾਲੀਵੁੱਡ ਅਭਿਨੇਤਰੀ ਹੈ।

alia bhatt new record image source Instagram

ਆਲੀਆ ਭੱਟ ਹੁਣ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਬਾਲੀਵੁੱਡ ਅਦਾਕਾਰਾ ਹੈ। 81.8 M ਫਾਲੋਆਰਸ ਦੇ ਨਾਲ ਪਹਿਲੇ ਨੰਬਰ 'ਤੇ ਪ੍ਰਿਯੰਕਾ ਚੋਪੜਾ ਹੈ ਅਤੇ ਦੂਜੇ ਨੰਬਰ 'ਤੇ ਸ਼ਰਧਾ ਕਪੂਰ ਜਿਸ ਦੇ 74.4M ਫਾਲੋਅਰਸ ਹਨ। ਹੁਣ ਤੀਜਾ ਨੰਬਰ ਉੱਤੇ ਹੈ ਆਲੀਆ ਭੱਟ ਹੈ, ਜਿਸ ਦੇ ਹੁਣ ਇੰਸਟਾਗ੍ਰਾਮ ਅਕਾਊਂਟ ਉੱਤੇ 70 ਮਿਲੀਅਨ ਫਾਲੋਅਰਸ ਹੋ ਗਈ ਹੈ।

ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਸਟਾਰਡਮ ਦੀ ਦੌੜ 'ਚ ਆਲੀਆ ਭੱਟ ਤੋਂ ਕਾਫੀ ਅੱਗੇ ਸਨ ਪਰ ਹੁਣ ਆਲੀਆ ਨੇ ਉਨ੍ਹਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਜਿੱਥੇ ਇੰਸਟਾਗ੍ਰਾਮ 'ਤੇ ਦੀਪਿਕਾ ਦੀ ਫੈਨ ਫਾਲੋਇੰਗ 68.8 ਮਿਲੀਅਨ ਹੈ।

katrina and deepika image source Instagram

ਇਸ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਕੈਟਰੀਨਾ ਕੈਫ ਨੂੰ ਫਾਲੋ ਕਰਨ ਵਾਲੇ ਲੋਕਾਂ ਦੀ ਗਿਣਤੀ 66.7 ਮਿਲੀਅਨ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਆਲੀਆ ਭੱਟ ਦੇ ਪਤੀ ਰਣਬੀਰ ਕਪੂਰ ਦੀਆਂ ਸਾਬਕਾ ਪ੍ਰੇਮਿਕਾ ਹਨ। ਹਾਲ ਹੀ 'ਚ ਕੌਫੀ ਵਿਦ ਕਰਨ 'ਚ ਆਲੀਆ ਨੇ ਕਿਹਾ ਕਿ ਦੀਪਿਕਾ ਅਤੇ ਕੈਟਰੀਨਾ ਦੋਵੇਂ ਉਸ ਦੀਆਂ ਸਹੇਲੀਆਂ ਹਨ।

 

You may also like