ਸਹੇਲੀ ਦੇ ਵਿਆਹ 'ਤੇ ਬੇਹੱਦ ਖੁਬਸੁਰਤ ਨਜ਼ਰ ਆਈ ਆਲਿਆ ਭੱਟ, ਵੇਖੋ ਤਸਵੀਰਾਂ

written by Pushp Raj | December 22, 2021

ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਵਾਰ ਵਿਆਹ ਦਾ ਸੀਜ਼ਨ ਬੀ-ਟਾਊਨ ਦੇ ਸੈਲੇਬਸ ਦੇ ਲਈ ਬੇਹੱਦ ਖ਼ਾਸ ਰਿਹਾ ਹੈ। ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਸਹੇਲੀ ਮੇਘਨਾ ਗੋਇਲ ਦੇ ਵਿਆਹ ਦੇ ਮੌਕੇ 'ਤੇ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ। ਆਪਣੀ ਸਹੇਲੀ ਦੇ ਵਿਆਹ ਮੌਕੇ ਆਲਿਆ ਬੇਹੱਦ ਖੁਬਸੁਰਤ ਨਜ਼ਰ ਆਈ, ਉਹ ਇਥੇ ਇੱਕ ਪਰਫੈਕਟ ਬ੍ਰਾਈਡਸ ਮੇਡ ਲੱਗ ਰਹੀ ਹੈ।

ਆਲਿਆ ਭੱਟ ਏਨ੍ਹੀਂ ਦਿਨੀਂ ਆਪਣੇ ਦੋਸਤਾਂ ਨਾਲ ਮੁਲਾਕਾਤ ਕਰ ਰਹੀ ਹੈ ਤੇ ਉਹ ਦੋਸਤਾਂ ਦੇ ਜਨਮਦਿਨ, ਵਿਆਹ ਆਦਿ ਦੇ ਖ਼ਾਸ ਮੌਕੇ ਵਿੱਚ ਵੀ ਸ਼ਰੀਕ ਹੋ ਰਹੀ ਹੈ। ਹਾਲ ਹੀ ਵਿੱਚ ਆਲਿਆ ਭੱਟ ਆਪਣੀ ਸਹੇਲੀ ਮੇਘਨਾ ਗੋਇਲ ਦੇ ਵਿਆਹ ਵਿੱਚ ਪਹੁੰਚੀ ਸੀ। ਮੇਘਨਾ ਗੋਇਲ ਦੇ ਵਿਆਹ ਮੌਕੇ ਆਲਿਆ ਨੇ ਵਿਆਹ ਦੀਆਂ ਸਾਰੀਆਂ ਰਸਮਾਂ, ਬੈਚਲਰਸ ਪਾਰਟੀ ਆਦਿ ਵਿੱਚ ਹਿੱਸਾ ਲਿਆ।

ਹੋਰ ਪੜ੍ਹੋ : ਰਣਬੀਰ ਸਿੰਘ ਸਟਾਰਰ ਫ਼ਿਲਮ 83 ਰਾਜਧਾਨੀ 'ਚ ਹੋਈ ਟੈਕਸ ਫ੍ਰੀ, ਕਬੀਰ ਖ਼ਾਨ ਨੇ ਦਿੱਲੀ ਸਰਕਾਰ ਦਾ ਕੀਤਾ ਧੰਨਵਾਦ

 

View this post on Instagram

 

A post shared by Femina (@feminaindia)

ਮੇਘਨਾ ਗੋਇਲ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਸਹੇਲੀ ਦੇ ਵਿਆਹ ਮੌਕੇ ਆਲਿਆ ਨੇ ਆਪਣੇ ਹੋਰਨਾਂ ਦੋਸਤਾਂ ਨਾਲ ਜਮ ਕੇ ਡਾਂਸ ਕੀਤਾ। ਇੱਕ ਵੀਡੀਓ ਵਿੱਚ ਤੁਸੀਂ ਆਲਿਆ ਨੂੰ ਜਸਟਿਨ ਬੀਬਰ ਦੇ ਮਸ਼ਹੂਰ ਗੀਤ ‘Peaches’ ਅਤੇ ‘Baby’ ਉੱਤੇ ਨੱਚਦੇ ਹੋਏ ਵੇਖ ਸਕਦੇ ਹੋ।

 

ਇਸ ਦੌਰਾਨ ਆਲਿਆ ਭੱਟ ਨੇ ਇੱਕ ਬੇਹੱਦ ਖ਼ੁਬਸੁਰਤ ਡਰੈਸ ਪਾਈ ਹੋਈ ਸੀ, ਇਹ ਹਲਕੇ ਗੁਲਾਬੀ ਰੰਗ ਦੀ ਇੱਕ ਇੰਡੋ-ਵੈਸਟਰਨ ਡਰੈਸ ਹੈ, ਜਿਸ ਨੂੰ ਪਾ ਕੇ ਆਲਿਆ ਬੇਹੱਦ ਖੁਬਸੁਰਤ ਨਜ਼ਰ ਆ ਰਹੀ ਹੈ। ਫੈਨਜ਼ ਵੱਲੋਂ ਆਲਿਆ ਭੱਟ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।

Alia Bhatt

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਲਿਆ ਭੱਟ ਕਈ ਪ੍ਰੋਗਰਾਮਾਂ ਦੇ ਦੌਰਾਨ ਖ਼ੁਬਸੁਰਤ ਡਰੈਸ ਵਿੱਚ ਨਜ਼ਰ ਆ ਚੁੱਕੀ ਹੈ। ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲਿਆ ਭੱਟ ਹਾਈਵੇ, ਹਮਪਟੀ ਸ਼ਰਮਾ ਕੀ ਦੁਲਹਨਿਆ ਆਦਿ ਵਿੱਚ ਕੰਮ ਕਰ ਚੁੱਕੀ ਹੈ। ਹਾਲ ਹੀ ਵਿੱਚ ਆਲਿਆ ਭੱਟ ਨੇ ਰਾਜਮੌਲੀ ਦੀ ਫ਼ਿਲਮ ਆਰਆਰਾਆਰ ਨਾਲ ਸਾਊਥ ਫ਼ਿਲਮ ਇੰਡਸਟਰੀ ਵਿੱਚ ਡੈਬਯੂ ਕੀਤਾ ਹੈ।

ਆਲਿਆ ਭੱਟ ਅਗਲੇ ਸਾਲ ਅਜੇ ਹੀ ਕਈ ਫ਼ਿਲਮਾਂ ਸਾਈਨ ਕਰ ਚੁੱਕੀ ਹੈ। ਇਨ੍ਹਾਂ ਚੋਂ ਗੰਗੂਬਾਈ ਕਾਟੀਆਵਾੜੀ ਅਤੇ ਬ੍ਰਹਮਾਸਤਰ ਵੀ ਹਨ। ਇਸ ਤੋਂ ਇਲਾਵਾ, ਉਹ ਪ੍ਰਿਯੰਕਾ ਚੋਪੜਾ ਅਤੇ ਕੈਟਰੀਨਾ ਕੈਫ ਦੇ ਨਾਲ ਆਪਣੀ ਪਹਿਲੀ ਪ੍ਰੋਡਕਸ਼ਨ, ਡਾਰਲਿੰਗਸ, ਅਤੇ ਫ਼ਰਹਾਨ ਅਖ਼ਤਰ ਦੀ ਜੀ ਲੇ ਜ਼ਰਾ ਵਿੱਚ ਵੀ ਦਿਖਾਈ ਦੇਵੇਗੀ। ਆਲੀਆ ਫਿਲਹਾਲ ਰਣਵੀਰ ਸਿੰਘ ਦੇ ਨਾਲ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਤੇ ਕੰਮ ਕਰ ਰਹੀ ਹੈ।

You may also like