
Alia Bhatt-Ranbir Kapoor: ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲੀਆ ਭੱਟ ਤੇ ਰਣਬੀਰ ਕਪੂਰ ਅਕਸਰ ਲਾਈਮਲਾਈਟ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਆਲੀਆ ਭੱਟ ਤੇ ਰਣਬੀਰ ਕਪੂਰ ਫੁੱਟਬਾਲ ਮੈਚ ਵੇਖਣ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦਰਅਸਲ ਆਲੀਆ ਭੱਟ ਅਤੇ ਰਣਬੀਰ ਕਪੂਰ ਐਤਵਾਰ ਨੂੰ ਮੁੰਬਈ ਸਿੱਟੀ ਐੱਫਸੀ ਅਤੇ ਕੇਰਲ ਬਲਾਸਟਰਸ ਵਿਚਾਲੇ ਫੁੱਟਬਾਲ ਮੈਚ ਦੇਖਣ ਪਹੁੰਚੇ ਸਨ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਮੈਚ ਇੰਡੀਅਨ ਸੁਪਰ ਲੀਗ, ਭਾਰਤ ਦੇ ਪ੍ਰਾਇਮਰੀ ਫੁੱਟਬਾਲ ਮੁਕਾਬਲੇ ਦੇ ਨੌਵੇਂ ਸੀਜ਼ਨ ਦਾ ਹਿੱਸਾ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ, ਇਸ ਜੋੜੇ ਨੂੰ ਇੱਕ ਦੂਜੇ ਹੱਥਾਂ 'ਚ ਹੱਥ ਪਾ ਕੇ ਚੱਲਦੇ ਹੋਏ ਵੇਖਿਆ ਗਿਆ। ਆਲੀਆ ਤੇ ਰਣਬੀਰ ਨੇ ਮੁੰਬਈ ਟੀਮ ਦੀ ਹੌਸਲਾਅਫਜਾਈ ਵੀ ਕੀਤੀ। ਬਾਅਦ ਵਿੱਚ ਦੋਵੇਂ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦੇ ਵੀ ਨਜ਼ਰ ਆ ਰਹੇ ਹਨ।

ਇਸ ਦੌਰਾਨ ਦੋਵੇਂ ਕੈਜ਼ੂਅਲ ਆਊਟਫਿਟਸ 'ਚ ਨਜ਼ਰ ਆਏ ਹੋਏ। ਇਸ ਜੋੜੇ ਦੇ ਕਈ ਫੈਨ ਕਲੱਬਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਵੈਂਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਨਵੇਂ ਮਾਤਾ-ਪਿਤਾ ਬਣੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਸ਼ਨੀਵਾਰ ਨੂੰ ਪੈਪਰਾਜ਼ੀਸ ਨਾਲ ਵੀ ਮੁਲਾਕਾਤ ਕੀਤੀ। ਇਸ ਵਿੱਚ ਨੀਤੂ ਕਪੂਰ ਵੀ ਸ਼ਾਮਿਲ ਹੋਈ। ਮੀਟਿੰਗ ਦੌਰਾਨ, ਬ੍ਰਹਮਾਸਤਰ ਜੋੜੇ ਨੇ ਪੈਪਰਾਜ਼ੀਸ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਧੀ ਰਾਹਾ ਦੀ ਉਦੋ ਤੱਕ ਫੋਟੋ ਨਾ ਖਿੱਚਣ ਜਦੋਂ ਤੱਕ ਉਹ 2 ਸਾਲ ਦੀ ਨਹੀਂ ਹੋ ਜਾਂਦੀ। ਰਿਪੋਰਟਾਂ ਦੇ ਮੁਤਾਬਕ, ਆਲੀਆ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਜੇਕਰ ਰਾਹਾ ਕਦੇ ਕੋਈ ਤਸਵੀਰ ਖਿੱਚੀ ਜਾਂਦੀ ਹੈ ਤਾਂ ਪੈਪਰਾਜ਼ੀਸ ਉਸ ਦਾ ਚਿਹਰਾ ਲੁੱਕਾਉਣ ਲਈ ਈਮੋਜੀਸ ਦੀ ਵਰਤੋਂ ਕਰਨ।

ਹੋਰ ਪੜ੍ਹੋ: ਫ਼ਿਲਮ 'ਕੱਲ ਹੋ ਨਾਂ ਹੋ' ਦੀ ਚਾਈਲਡ ਆਰਟਿਸਟ ਝਨਕ ਸ਼ੁਕਲਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਵੇਖੋ ਤਸਵੀਰਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦੀ ਹੀ ਫ਼ਿਲਮ ਨਿਰਮਾਤਾ ਟੌਮ ਹਾਰਪਰ ਦੀ ਫਿਲਮ 'ਹਾਰਟ ਆਫ ਸਟੋਨ' ਨਾਲ ਗੈਲ ਗਡੋਟ ਅਤੇ ਜੈਮੀ ਡੋਰਨਨ ਨਾਲ ਆਪਣੀ ਹਾਲੀਵੁੱਡ ਵਿੱਚ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਰਣਵੀਰ ਸਿੰਘ ਨਾਲ ਬਾਲੀਵੁੱਡ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਵੀ ਕੰਮ ਕਰ ਰਹੀ ਹੈ। ਦੂਜੇ ਪਾਸੇ ਰਣਬੀਰ ਕਪੂਰ ਜਲਦ ਹੀ ਫ਼ਡਿਲਮ 'ਜਾਨਵਰ' 'ਚ ਨਜ਼ਰ ਆਉਣਗੇ।
View this post on Instagram