ਆਲੀਆ ਭੱਟ ਨੂੰ ਫੈਨ ਤੋਂ ਮਿਲਿਆ ਵਿਆਹ ਦਾ ਖ਼ਾਸ ਤੋਹਫਾ, ਦੇਖੋ ਵੀਡੀਓ

written by Lajwinder kaur | April 25, 2022

ਬਾਲੀਵੁੱਡ ਜਗਤ ਦਾ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ 14 ਅਪ੍ਰੈਲ ਨੂੰ ਮੁੰਬਈ ਵਿੱਚ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਬਰਾਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਇਹ ਜੋੜੇ ਵਿਆਹ ਤੋਂ ਬਾਅਦ ਸੁਰਖੀਆਂ ਚ ਬਣਿਆ ਹੋਇਆ ਹੈ।

ਹੋਰ ਪੜ੍ਹੋ : ‘ਦਿ ਗ੍ਰੇਟ ਖਲੀ’ ਦਾ ਕੱਦ ਦੇਖ ਕੇ ਘਬਰਾਏ ਅਨੁਪਮ ਖੇਰ, ਫਿਰ ਐਕਟਰ ਨੇ ਜੁਗਾੜ ਲਾ ਕੇ ਖਿੱਚਵਾਈ ਫੋਟੋ

ਦੋਵੇਂ ਦੇ ਵਿਆਹ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਵਿਆਹ ਤੋਂ ਬਾਅਦ ਵੀ ਇਸ ਜੋੜੀ ਬਾਰੇ ਅਪਡੇਟ ਜਾਣਨ ਲਈ ਉਤਸੁਕ ਹਨ। ਹਾਲ ਹੀ 'ਚ ਆਲੀਆ ਭੱਟ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਹੈ। ਦੱਸ ਦਈਏ ਆਲੀਆ ਤੇ ਰਣਬੀਰ ਨੇ ਵਿਆਹ ਦੇ ਕੁਝ ਦਿਨ ਬਾਅਦ ਹੀ ਆਪੋ ਆਪਣੇ ਫ਼ਿਲਮੀ ਪ੍ਰੋਜੈਕਟਸ ਉੱਤੇ ਵਾਪਸੀ ਕਰ ਲਈ ਹੈ।

Alia ranbir weeding

ਨਵੀਂ ਦੁਲਹਨ ਆਲੀਆ ਭੱਟ Alia Bhatt ਨੇ ਵੀਕੈਂਡ 'ਤੇ ਬਾਲੀਵੁੱਡ ਪਾਰਟੀ 'ਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਦਾ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ, ਜਦੋਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਇੱਕ ਕਿਊਟ ਸਰਪ੍ਰਾਈਜ਼ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਅਦਾਕਾਰਾ ਦਾ ਰਿਐਕਸ਼ਨ ਵੀ ਦੇਖਣ ਯੋਗ ਹੈ।

Alia Bhatt spotted wearing Punjabi suit, flaunts Mehendi

ਹਾਲ ਹੀ 'ਚ ਪਾਪਰਾਜ਼ੀ ਵਰਿੰਦਰ ਚਾਵਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਅਦਾਕਾਰਾ ਆਲੀਆ ਆਪਣੀ ਕਾਰ ਵੱਲ ਵਧਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਇੱਕ ਫੀਮੇਲ ਫੈਨ  ਉੱਥੇ ਆ ਜਾਂਦੀ ਹੈ ਅਤੇ ਆਲੀਆ ਨੂੰ ਤੋਹਫਾ ਦਿੰਦੀ ਹੈ।

alia ranbir 2004 old pic viral on social media

ਖਾਸ ਗੱਲ ਇਹ ਹੈ ਕਿ ਫੈਨ ਨੂੰ ਦੇਖ ਕੇ ਆਲੀਆ ਵੀ ਰੁਕ ਜਾਂਦੀ ਹੈ ਅਤੇ ਉਸ ਦਾ ਤੋਹਫਾ ਲੈ ਜਾਂਦੀ ਹੈ। ਜਦੋਂ ਆਲੀਆ ਤੋਹਫੇ ਨੂੰ ਖੋਲਦੀ ਹੈ ਤਾਂ ਉਸ 'ਚ ਕੇਕ ਨਿਕਲਦਾ ਹੈ। ਇੰਨਾ ਹੀ ਨਹੀਂ, ਅਦਾਕਾਰਾ ਨੇ ਬਾਕਸ ਖੋਲ੍ਹ ਕੇ ਦੇਖਿਆ, ਕੇਕ ਉੱਤੇ ਆਲੀਆ ਅਤੇ ਰਣਬੀਰ ਦੇ ਵਿਆਹ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। ਇਹ ਦੇਖ ਕੇ ਅਦਾਕਾਰਾ ਵੀ ਮੁਸਕਰਾਉਂਦੀ ਹੈ ਤੇ ਆਪਣੀ ਫੈਨ ਦਾ ਧੰਨਵਾਦ ਵੀ ਕੀਤਾ। ਪ੍ਰਸ਼ੰਸਕਾਂ ਨੂੰ ਆਲੀਆ ਦਾ ਇਹ ਕਿਊਟ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ :ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

 

 

View this post on Instagram

 

A post shared by Varinder Chawla (@varindertchawla)

You may also like