ਰਣਬੀਰ ਨੇ ਝਟਕਿਆ ਆਲੀਆ ਦਾ ਹੱਥ, ਲੋਕਾਂ ਨੇ ਕਿਹਾ-‘ਇਹ ਉਸ ਨੂੰ ਪਿਆਰ ਨਹੀਂ ਕਰਦਾ...’

written by Lajwinder kaur | September 15, 2022

Alia-Ranbir's Viral Video: ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਮੋਸਟ ਅਵੇਟਡ ਫ਼ਿਲਮ ਬ੍ਰਹਮਾਸਤਰ ਜੋ ਕਿ ਰਿਲੀਜ਼ ਹੋ ਚੁੱਕੀ ਹੈ ਤੇ ਬਾਕਸ ਆਫੀਸ ਉੱਤੇ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਦੋਵੇਂ ਜਾਣੇ ਆਪਣੀ ਫ਼ਿਲਮ ਦੇ ਨਾਲ ਆਪਣੀ ਪਹਿਲੀ ਪ੍ਰੈਗਨੈਂਸੀ ਨੂੰ ਲੈ ਕੇ ਵੀ ਇਸ ਸਮੇਂ ਲਾਈਮਲਾਈਟ 'ਚ ਹਨ।

ਆਲੀਆ ਅਤੇ ਰਣਬੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਦੋਵੇਂ ਅਯਾਨ ਮੁਖਰਜੀ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਆਲੀਆ ਰਣਬੀਰ ਦੇ ਵਾਲਾਂ ਨੂੰ ਠੀਕ ਕਰਨ ਲੱਗ ਜਾਂਦੀ ਹੈ ਅਤੇ ਰਣਬੀਰ ਆਪਣਾ ਸਿਰ ਪਿੱਛੇ ਕਰਕੇ ਆਲੀਆ ਨੂੰ ਅਜਿਹਾ ਨਹੀਂ ਕਰਨ ਦਿੰਦੇ ਤੇ ਉਸਦਾ ਹੱਥ ਪਿੱਛੇ ਕਰਕੇ ਖੁਦ ਹੀ ਆਪਣੇ ਵਾਲਾਂ ਚ ਹੱਥ ਫੇਰਨ ਲੱਗ ਜਾਂਦੇ ਹਨ।

ਇਸ ਵੀਡੀਓ ਨੂੰ ਦੇਖਕੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਕੁਝ ਲੋਕ ਦੋਵਾਂ ਦੀ ਕਮਿਸਟਰੀ ਨੂੰ ਕਿਊਟ ਕਹਿ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਟ੍ਰੋਲ ਵੀ ਕਰ ਰਹੇ ਹਨ।

ਹੋਰ ਪੜ੍ਹੋ : Alia Bhatt Baby Shower: ਆਲੀਆ ਦੇ ਬੇਬੀ ਸ਼ਾਵਰ ਦੀ ਗੈਸਟ ਲਿਸਟ ਆਈ ਸਾਹਮਣੇ, ਇਨ੍ਹਾਂ ਸਿਤਾਰਿਆਂ ਨੂੰ ਭੇਜੇ ਜਾਣਗੇ ਸਪੈਸ਼ਲ ਸੱਦਾ ਪੱਤਰ

inside image of alia ran ranbir Image Source: Instagram

ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਨੂੰ ਆਨਲਾਈਨ ਨਾਲੋਂ ਆਫਲਾਈਨ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਆਲੀਆ ਗਰਭਵਤੀ ਹੈ ਅਤੇ ਰਣਬੀਰ ਅਕਸਰ ਉਸ ਦੀ ਦੇਖਭਾਲ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਵਾਇਰਲ ਹੋਏ ਵੀਡੀਓ 'ਚ ਇਸ ਦੇ ਉਲਟ ਹੋਇਆ।

ਆਲੀਆ ਰਣਬੀਰ ਦੇ ਹੇਅਰ ਸਟਾਈਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ ਪਰ ਰਣਬੀਰ ਆਲੀਆ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੇ ਹੋਏ ਨਜ਼ਰ ਆਏ। ਉਹ ਆਪ ਹੀ ਆਪਣੇ ਵਾਲ ਠੀਕ ਕਰਨ ਲੱਗ ਜਾਂਦੇ ਨੇ। ਜਿਸ ਤੋਂ ਬਾਅਦ ਕੁਝ ਲੋਕਾਂ ਇਸ ਜੋੜੇ ਨੂੰ ਟ੍ਰੋਲ ਵੀ ਕਰ ਰਹੇ ਨੇ। ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਲਿਖਿਆ, ਹੱਥ ਵੀ ਨਹੀਂ ਲਗਾਉਣ ਦੇ ਰਿਹਾ’। ਜਦਕਿ ਦੂਜੇ ਨੇ ਲਿਖਿਆ ਹੈ, ‘ਰਣਵੀਰ ਸਿੰਘ ਤੋਂ ਕੁਝ ਸਿੱਖੋ’। ਇੱਕ ਯੂਜ਼ਰ ਨੇ ਲਿਖਿਆ, ‘ਲੱਗਦਾ ਹੈ ਕਿ ਉਹ ਉਸ ਨੂੰ ਪਿਆਰ ਨਹੀਂ ਕਰਦਾ’।

ranbir and alia Image Source: Instagram

ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸੇ ਸਾਲ ਅਪ੍ਰੈਲ ਮਹੀਨੇ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਰਣਬੀਰ-ਆਲੀਆ ਦੇ ਵਿਆਹ 'ਚ ਸਿਰਫ ਕਰੀਬੀ ਲੋਕ ਹੀ ਸ਼ਾਮਿਲ ਹੋਏ ਸਨ।

ਆਲੀਆ ਭੱਟ ਨੇ ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਕਈ ਵਾਰ ਰਣਬੀਰ ਨੂੰ ਆਪਣਾ ਕ੍ਰਸ਼ ਦੱਸਿਆ ਸੀ। ਆਖਿਰਕਾਰ ਬ੍ਰਹਮਾਸਤਰ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਡੇਟਿੰਗ ਸ਼ੁਰੂ ਹੋ ਗਈ ਤੇ ਇਹ ਪਿਆਰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਵਿਆਹ ਤੱਕ ਪਹੁੰਚ ਗਿਆ । ਬਹੁਤ ਜਲਦ ਆਲੀਆ-ਰਣਬੀਰ ਆਪਣੇ ਪਹਿਲੇ ਬੱਚੇ ਦਾ ਸਵਾਗਰਤ ਕਰਦੇ ਹੋਏ ਨਜ਼ਰ ਆਉਣਗੇ।

alia bhatt and ranbir kapoor Image Source: Instagram

 

View this post on Instagram

 

A post shared by @varindertchawla

 

You may also like