ਆਲਿਆ ਭੱਟ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਫੈਨਜ਼ ਕਰ ਰਹੇ ਨੇ ਪਸੰਦ

written by Pushp Raj | January 20, 2022

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਆਲਿਆ ਸੋਸ਼ਲ ਮੀਡੀਆ ਰਾਹੀਂ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰਸ ਕਰਦੀ ਰਹਿੰਦੀ ਹੈ। ਆਲਿਆ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


ਆਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਆਲਿਆ ਨੇ ਕੈਪਸ਼ਨ ਵਿੱਚ ਲਿਖਿਆ, " ਹੈਗਸ ਵਿਦ ਦ ਸਨ ਐਂਡ ਦਿਸ ਫਲਾਵਰ "

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਆਲਿਆ ਇੱਕ ਸੰਤਰੀ ਰੰਗ ਦੀ ਪ੍ਰਿੰਟੀਡ ਡਰੈਸ ਵਿੱਚ ਸਿੰਪਲ ਲੁੱਕ ਵਿੱਚ ਨਜ਼ਰ ਆ ਰਹੀ ਹੈ। ਆਲਿਆ ਨੇ ਬਹੁਤ ਹੀ ਸਿੰਪਲ ਮੇਅਕਪ ਕੀਤਾ ਹੋਇਆ ਹੈ। ਤਸਵੀਰਾਂ ਦੇ ਵਿੱਚ ਆਲਿਆ ਫੁੱਲਾਂ ਤੇ ਪੱਤਿਆਂ ਨਾਲ ਸੂਰਜ ਦੀ ਰੌਸ਼ਨੀ ਵਿੱਚ ਤਸਵੀਰਾਂ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਕਾਮੇਡੀਅਨ ਭਾਰਤੀ ਸਿੰਘ ਨੇ ਖ਼ੁਦ ਨੂੰ ਦੱਸਿਆ ਭਾਰਤ ਦੀ ਪਹਿਲੀ ਪ੍ਰੈਗਨੈਂਟ ਐਂਕਰ, ਕਹੀ ਖ਼ਾਸ ਗੱਲ

ਆਲਿਆ ਦੀਆਂ ਇਨ੍ਹਾਂ ਤਸਵੀਰਾਂ ਉੱਤੇ ਅਰਜੁਨ ਕਪੂਰ ਨੇ ਵੀ ਕਮੈਂਟ ਕਰਕੇ ਰਿਐਕਸ਼ਨ ਦਿੱਤਾ ਹੈ। ਅਰਜੁਨ ਕਪੂਰ ਨੇ ਫੋਟੋ 'ਤੇ ਕਮੈਂਟ ਕਰਦੇ ਹੋਏ ਲਿਖਿਆ, ''ਇਨ ਦਿ ਬਾਗ।'' ਅਰਜੁਨ ਦੇ ਇਸ ਕਮੈਂਟ 'ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ। ਇੱਕ ਵਿਅਕਤੀ ਨੇ ਲਿਖਿਆ, ''@arjunkapoor ਨੂੰ ਸਮਝ ਨਹੀਂ ਆਈ ਪਰ ਚਲੋ ਇਹ ਦਿਖਾਵਾ ਕਰੀਏ ਕਿ ਇਹ ਕੁਝ ਡੋਪ ਹੈ। ਜਦੋਂ ਕਿ ਇੱਕ ਹੋਰ ਨੇ ਲਿਖਿਆ, "ਉਹ ਇਸ ਸਮੇਂ ਅਲੀਬਾਗ ਵਿੱਚ ਹੈ। ਉਸ ਦਾ ਮਤਲਬ ਸਥਾਨ ਅਤੇ ਬਾਗ (ਬਾਗ) ਦੋਵੇਂ ਬਹੁਤ ਸਮਝਦਾਰੀ ਵਿਖਾ ਰਹੇ ਹਨ।

ਆਲਿਆ ਭੱਟ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉੱਤੇ ਫੈਨਜ਼ ਆਪਣਾ ਭਰਪੂਰ ਪਿਆਰ ਲੁਟਾ ਰਹੇ ਹਨ। ਫੈਨਜ਼ ਨੇ ਉਸ ਦੀ ਇਨ੍ਹਾਂ ਤਸਵੀਰਾਂ ਤੇ ਹਾਰਟ ਵਾਲੇ ਈਮੋਜੀ ਬਣਾ ਕੇ ਕਮੈਂਟ ਕੀਤਾ ਹੈ।

 

View this post on Instagram

 

A post shared by Alia Bhatt ☀️ (@aliaabhatt)

You may also like