ਆਲਿਆ ਭੱਟ ਨੇ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦੇ ਦੂਜੇ ਗੀਤ 'ਜਬ ਸਈਆਂ ' ਦਾ ਟੀਜ਼ਰ ਕੀਤਾ ਸ਼ੇਅਰ

written by Pushp Raj | February 15, 2022

ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਟ੍ਰੇਲਰ ਨੇ ਆਉਂਦੇ ਹੀ ਧਮਾਲ ਮਚਾ ਦਿੱਤਾ ਹੈ। ਟ੍ਰੇਲਰ 'ਚ ਆਲੀਆ ਦੇ ਲੁੱਕ ਅਤੇ ਐਕਟਿੰਗ ਨੇ ਲੋਕਾਂ 'ਚ ਫ਼ਿਲਮ ਦੇਖਣ ਲਈ ਉਤਸ਼ਾਹ ਵੱਧਾ ਦਿੱਤਾ ਹੈ। ਅੱਜ ਇਸ ਫ਼ਿਲਮ ਦਾ ਦੂਜਾ ਗੀਤ ਜਬ ਸਈਆਂ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਗੀਤ ਦੇ ਟੀਜ਼ਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਇਸ ਗੀਤ ਦੇ ਮਹਿਜ਼ 17 ਸੈਕਿੰਡ ਦੇ ਟੀਜ਼ਰ ਵਿੱਚ ਆਲੀਆ ਦੇ ਪੋਸਟਰ ਲੁੱਕ ਨੇ ਦਰਸ਼ਕਾਂ ਦੀ ਬੇਚੈਨੀ ਵਧਾ ਦਿੱਤੀ ਹੈ। ਇਹ ਗੀਤ ਅੱਜ ਰਿਲੀਜ਼ ਹੋਵੇਗਾ।

image From instagram

ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਦੂਜੇ ਗੀਤ ਜਬ ਸਈਆਂ ਦਾ ਟੀਜ਼ਰ ਸ਼ੇਅਰ ਕੀਤਾ ਹੈ। ਆਲੀਆ ਨੇ ਪੋਸਟ ਦੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਗੀਤ ਮੰਗਲਵਾਰ (15 ਫਰਵਰੀ) ਨੂੰ ਰਿਲੀਜ਼ ਹੋਵੇਗਾ।

ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਦੱਸੀ ਗਈ ਹੈ।ਇਸ ਤੋਂ ਪਹਿਲਾਂ 4 ਫਰਵਰੀ ਨੂੰ ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਟ੍ਰੇਲਰ ਰਿਲੀਜ਼ ਹੁੰਦੇ ਹੀ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗਾ।

image From instagram

ਹੋਰ ਪੜ੍ਹੋ : ਬੱਚੀ ਦੇ ਆਲਿਆ ਵਾਂਗ ਗੰਗੂਬਾਈ ਦੀ ਐਕਟਿੰਗ ਕਰਨ 'ਤੇ ਕੰਗਨਾ ਜਤਾਇਆ ਇਤਰਾਜ਼, ਪੁੱਛਿਆ ਕੀ ਸੈਕਸ ਵਰਕਰ ਦੀ ਬਾਈਓਪਿਕ ਬਣਾਉਣਾ ਹੈ ਸਹੀ ?

ਟ੍ਰੇਲਰ 'ਚ ਆਲਿਆ ਭੱਟ ਬਹੁਤ ਹੀ ਦਮਦਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਈ। ਇਸ ਵਿੱਚ ਆਲਿਆ ਦੇ ਨਾਲ-ਨਾਲ ਅਜੇ ਦੇਵਗਨ ਵੀ ਨਜ਼ਰ ਆਉਣਗੇ।ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਨਾਰੀ ਸ਼ਕਤੀ 'ਤੇ ਅਧਾਰਿਤ ਇਹ ਫ਼ਿਲਮ 25 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

image From instagram

ਆਲਿਆ ਦੇ ਗੰਗੂਬਾਈ ਦੇ ਕਿਰਦਾਰ ਨੂੰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਵੀ ਆਲਿਆ ਦੀ ਜਮ ਕੇ ਤਾਰੀਫ ਕੀਤੀ। ਇਸ ਟ੍ਰੇਲਰ ਨੂੰ ਇੱਕ ਦਿਨ ਵਿੱਚ ਕਰੋੜਾਂ ਵਿਊਜ਼ ਮਿਲ ਚੁੱਕੇ ਹਨ। ਆਲਿਆ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।

 

View this post on Instagram

 

A post shared by Gangubai 🤍🙏 (@aliaabhatt)

You may also like