ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੂੰ ਸੋਸ਼ਲ ਮੀਡੀਆ ’ਤੇ ਮਿਲੀਆਂ ਦੁਸ਼ਕਰਮ ਦੀਆਂ ਧਮਕੀਆਂ, ਸ਼ੇਅਰ ਕੀਤੇ ਸਕਰੀਨਸ਼ਾਟ

Written by  Rupinder Kaler   |  July 15th 2020 11:08 AM  |  Updated: July 15th 2020 11:08 AM

ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੂੰ ਸੋਸ਼ਲ ਮੀਡੀਆ ’ਤੇ ਮਿਲੀਆਂ ਦੁਸ਼ਕਰਮ ਦੀਆਂ ਧਮਕੀਆਂ, ਸ਼ੇਅਰ ਕੀਤੇ ਸਕਰੀਨਸ਼ਾਟ

ਅਦਾਕਾਰਾ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੂੰ ਭੱਦੇ ਤੇ ਧਮਕੀ ਭਰੇ ਕਮੈਂਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਤਰਾਜ਼ਯੋਗ ਕਮੈਟਸ ਮਿਲਣ ਤੋਂ ਬਾਅਦ ਸ਼ਾਹੀਨ ਨੇ ਉਨ੍ਹਾਂ ਕਮੈਟਸ ਨੂੰ ਲੋਕਾਂ ਦੇ ਨਾਲ ਸ਼ੇਅਰ ਕੀਤਾ ਹੈ।ਸ਼ਾਹੀਨ ਨੇ ਕਮੈਂਟ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ ਅਤੇ ਇੱਕ ਇੰਸਟਾ ਸਟੋਰੀ ਦੇ ਜਰੀਏ ਲੰਬਾ ਚੌੜਾ ਨੋਟ ਵੀ ਲਿਖਿਆ ਹੈ। ਅਦਾਕਾਰਾ ਨੇ ਦੱਸਿਆ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਕਈ ਲੋਕਾਂ ਨੇ ਤਾਂ ਦੁਸ਼ਕਰਮ ਦੀ ਧਮਕੀਆਂ ਵੀ ਦਿੱਤੀਆਂ ਹਨ।

ਜਿਸ ਤੋਂ ਬਾਅਦ ਤੋਂ ਸ਼ਾਹੀਨ ਗੁੱਸੇ ਵਿੱਚ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਇਤਰਾਜ਼ ਯੋਗ ਕਮੈਂਟ ਕਰਨ ਵਾਲੇ ਯੂਜਰਜ਼ ਦੇ ਖਿਲਾਫ ਲੀਗਲ ਐਕਸ਼ਨ ਲੈਣ ਵਾਲੇ ਹਨ। ਸ਼ਾਹੀਨ ਨੇ ਲਿਖਿਆ ਹੈ ਕਿ ਕੀ ਤੁਸੀਂ ਇਸ ਤੋਂ ਹੈਰਾਨ ਹੋਏ ? ਕਿਉਂ ? ਇਸ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ।

ਇਸਦੇ ਅੱਗੇ ਉਨ੍ਹਾਂ ਨੇ ਕਈ ਤਸਵੀਰਾਂ ਦੇ ਜਰੀਏ ਲੰਬਾ ਨੋਟ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਸ਼ਾਹੀਨ ਅਤੇ ਆਲੀਆ ਦੇ ਵਿੱਚ ਕਾਫੀ ਚੰਗੀ ਬਾਂਡਿੰਗ ਹੈ।ਜੋ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਨਜ਼ਰ ਆ ਚੁੱਕੀ ਹੈ।ਸ਼ਾਹੀਨ ਨੇ ਇਸ ਤੋਂ ਪਹਿਲਾਂ ਡਿਪਰੈਸ਼ਨ ਨਾਲ ਵੀ ਫਾਈਟ ਕੀਤਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਡਿਪਰੈਸ਼ਨ ਦੀ ਲੜਾਈ ਨੂੰ ਲੈ ਕੇ ਇੱਕ ਬੁਕ ਵੀ ਲਿਖੀ ਸੀ, ਜੋ ਕਾਫੀ ਚਰਚਾ ਵਿੱਚ ਵੀ ਰਹੀ ਸੀ।

https://www.instagram.com/p/B-zOX7ylEpX/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network