Advertisment

ਪੀਟੀਸੀ ਪੰਜਾਬੀ 'ਤੇ ਆਲਿਆ ਭੱਟ ਨੇ ਦੱਸਿਆ ਫ਼ਿਲਮ ਗੰਗੂਬਾਈ ਕਾਠੀਆਵਾੜੀ 'ਚ ਕੰਮ ਕਰਨ ਦਾ ਤਜ਼ਰਬਾ ਤੇ ਪੰਜਾਬੀ ਗੀਤਾਂ ਲਈ ਉਸ ਦਾ ਪਿਆਰ, ਵੇਖੋ ਵੀਡੀਓ

author-image
By Pushp Raj
New Update
ਪੀਟੀਸੀ ਪੰਜਾਬੀ 'ਤੇ ਆਲਿਆ ਭੱਟ ਨੇ ਦੱਸਿਆ ਫ਼ਿਲਮ ਗੰਗੂਬਾਈ ਕਾਠੀਆਵਾੜੀ 'ਚ ਕੰਮ ਕਰਨ ਦਾ ਤਜ਼ਰਬਾ ਤੇ ਪੰਜਾਬੀ ਗੀਤਾਂ ਲਈ ਉਸ ਦਾ ਪਿਆਰ, ਵੇਖੋ ਵੀਡੀਓ
Advertisment
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਆਲੀਆ ਭੱਟ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨਾਲ ਆਪਣੀ ਜਿੱਤ ਦਾ ਆਨੰਦ ਮਾਣ ਰਹੀ ਹੈ। ਪੀਟੀਸੀ ਪੰਜਾਬੀ 'ਤੇ ਆਲਿਆ ਭੱਟ ਨੇ ਦੱਸਿਆ ਫ਼ਿਲਮ ਗੰਗੂਬਾਈ ਕਾਠੀਆਵਾੜੀ 'ਚ ਕੰਮ ਕਰਨ ਦਾ ਤਜ਼ਰਬਾ ਤੇ ਪੰਜਾਬੀ ਗੀਤਾਂ ਲਈ ਉਸ ਦਾ ਪਿਆਰ, ਵੇਖੋ ਵੀਡੀਓ। publive-image Image Source: Instagram ਆਲਿਆ ਭੱਟ ਨੇ ਪਹਿਲੀ ਵਾਰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕੀਤਾ ਹੈ। ਫ਼ਿਲਮ 'ਚ ਮੁੱਖ ਭੂਮਿਕਾ 'ਗੰਗੂਬਾਈ ਕਾਠੀਆਵਾੜੀ' ਨਿਭਾਉਣ ਵਾਲੀ ਆਲੀਆ ਇਸ ਫ਼ਿਲਮ ਨੂੰ ਲੰਮੇਂ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰ ਰਹੀ ਸੀ। 18 ਫਰਵਰੀ ਨੂੰ, ਬਰਲਿਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਇਸ ਫ਼ਿਲਮ ਦਾ ਪ੍ਰੀਮੀਅਰ ਲਾਂਚ ਕੀਤਾ ਗਿਆ ਸੀ। ਇੰਨਾ ਹੀ ਨਹੀਂ ਫਿਲਮ ਦੀ ਰਿਲੀਜ਼ ਵਾਲੇ ਦਿਨ ਆਲੀਆ ਭੱਟ ਨੂੰ ਇੰਸਟਾਗ੍ਰਾਮ ਦੇ ਪੇਜ 'ਤੇ ਦਿਖਾਇਆ ਗਿਆ। ਉਸ ਦੇ 475 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਗੰਗੂਬਾਈ ਕਾਠੀਆਵਾੜੀ ਇਸ ਦੇ ਨਤੀਜੇ ਵਜੋਂ ਵਿਸ਼ਵ ਪੱਧਰ 'ਤੇ ਮਾਰਕੀਟ ਕੀਤੀ ਜਾਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ। ਇੰਸਟਾਗਰਾਮ 'ਤੇ ਪ੍ਰਕਾਸ਼ਿਤ ਰੀਲ 'ਚ ਆਲੀਆ ਨੂੰ ਉਸ ਦੇ ਯੋਗਾ ਮੈਟ ਤੋਂ ਰੈੱਡ ਕਾਰਪੇਟ 'ਤੇ ਜਾਂਦੇ ਹੋਏ ਦਿਖਾਇਆ ਗਿਆ ਹੈ।
Advertisment
publive-image ਇਸ ਫ਼ਿਲਮ ਵਿੱਚ ਕੰਮ ਕਰਨ ਦੇ ਤਜ਼ਰਬੇ ਬਾਰੇ ਆਲਿਆ ਭੱਟ ਨੇ ਪੀਟੀਸੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਆਲਿਆ ਨੇ ਦੱਸਿਆ ਕਿ ਉਸ ਨੇ ਗੰਗੂਬਾਈ ਦੇ ਕਿਰਦਾਰ ਨੂੰ ਕਰਨ ਲਈ ਪੂਰੇ ਤਹਿ ਦਿਲੋਂ ਮਿਹਨਤ ਕੀਤੀ ਹੈ। ਹਲਾਂਕਿ ਬੀ ਟਾਊਨ ਦੇ ਕੁਝ ਲੋਕ ਉਸ ਦੀ ਇਸ ਫ਼ਿਲਮ ਨੂੰ ਅਤੇ ਗੰਗੂਬਾਈ ਦੇ ਕਿਰਦਾਰ ਨੂੰ ਪੇਸ਼ ਕਰਨ ਨੂੰ ਗ਼ਲਤ ਦੱਸਦੇ ਹਨ। publive-image ਆਲਿਆ ਨੇ ਕਿਹਾ ਕਿ ਜੇਕਰ ਲੋਕ ਹੋਰਨਾਂ ਫ਼ਿਲਮਾਂ ਤੇ ਗੀਤਾਂ ਉੱਤੇ ਰੀਲ ਬਣਾ ਸਕਦੇ ਹਨ ਤਾਂ ਗੰਗੂਬਾਈ 'ਤੇ ਕਿਉਂ ਨਹੀਂ। ਅਸਲ ਗੰਗੂਬਾਈ ਨਾਲ ਜੋ ਹੋਇਆ ਉਹ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ, ਪਰ ਜੋ ਉਸ ਨੇ ਹੋਰਨਾਂ ਔਰਤਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੀਤਾ ਉਹ ਕਾਬਿਲੇ ਤਾਰੀਫ ਸੀ। ਇਸ ਲਈ ਗੰਗੂਬਾਈ ਦੇ ਜੀਵਨ 'ਤੇ ਅਧਾਰਿਤ ਫ਼ਿਲਮ ਬਣਾਉਣ ਵਿੱਚ ਕੋਈ ਬੁਰਾਈ ਨਹੀਂ ਹੈ। ਇੱਕ ਅਸਲ ਜ਼ਿੰਦਗੀ ਹੀ ਹੀਰੋ ਮਹਿਲਾ ਦਾ ਕਿਰਦਾਰ ਕਰਕੇ ਉਹ ਬਹੁਤ ਖੁਸ਼ ਹੈ।
Advertisment
ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਤੇ ਜੈਕਲੀਨ ਫਰਨਾਂਡੀਸ ਨੇ ਗੀਤ ਮੁੜ ਮੁੜ ਕੇ 'ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਵੀਡੀਓ ਇੰਟਰਵਿਊ ਦੇ ਦੌਰਾਨ ਆਲਿਆ ਨੇ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਦੇ ਆਪਣੇ ਤੁਜ਼ਰਬੇ ਨੂੰ ਸਾਂਝਾ ਕੀਤਾ। ਆਲਿਆ ਨੇ ਦੱਸਿਆ ਕਿ ਉਸ ਨੇ ਸੰਜੇ ਸਰ ਤੋਂ ਬਹੁਤ ਕੁਝ ਸਿੱਖਿਆ ਤੇ ਕਿਰਦਾਰ ਨੂੰ ਨਿਭਾਉਣ ਲਈ ਲੋਕਾਂ ਦੇ ਵਿਵਹਾਰ ਨੂੰ ਸਮਝਣਾ ਸਿੱਖਿਆ। ਅੰਤ ਵਿੱਚ ਉਸ ਨੇ ਦਰਸ਼ਕਾਂ ਨੂੰ ਫ਼ਿਲਮ ਗੰਗੂਬਾਈ ਕਾਠੀਆਵਾੜੀ ਵੇਖਣ ਤੇ ਸਪੋਰਟ ਕਰਨ ਦੀ ਅਪੀਲ ਕੀਤੀ। ਪੀਟੀਸੀ ਪੰਜਾਬੀ 'ਤੇ ਆਲਿਆ ਨੇ ਦੱਸਿਆ ਕਿ ਉਸ ਨੂੰ ਪੰਜਾਬੀ ਗੀਤ ਸੁਣਨਾ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਆਲੀਆ ਭੱਟ ਨੇ ਆਪਣੇ 4 ਪਸੰਦੀਦਾ ਗੀਤਾਂ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਲਤਾ ਮੰਗੇਸ਼ਕਰ ਦਾ ਗੀਤ 'ਲਗ ਜਾ ਗਲੇ', ਸ਼ੈਲ ਹਾਂਡਾ ਦਾ 'ਢੋਲੀਡਾ', ਓਟਨੀਕਾ ਦਾ ਕਿੱਥੇ ਤੁਸੀਂ, ਅਤੇ ਏਪੀ ਢਿੱਲੋਂ ਦਾ ਸਾਡਾ ਪਿਆਰ ਗੀਤ ਸ਼ਾਮਲ ਹਨ।
 
View this post on Instagram
 

A post shared by Instagram (@instagram)

Advertisment

Stay updated with the latest news headlines.

Follow us:
Advertisment
Advertisment
Latest Stories
Advertisment