ਆਲੀਆ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ …!

Written by  Rupinder Kaler   |  July 11th 2020 05:56 PM  |  Updated: July 11th 2020 05:56 PM

ਆਲੀਆ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ …!

ਆਲੀਆ ਭੱਟ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਲਈ ਤਿਆਰ ਹੈ ਤੇ ਦਰਸ਼ਕਾਂ ਦੇ ਨਾਲ-ਨਾਲ ਆਲੀਆ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕਿਉਂਕਿ ਆਲੀਆ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਵਾਲੀ ਹੈ। ਹੁਣ ਖ਼ਬਰਾਂ ਆ ਰਹੀਆਂ ਨੇ ਕਿ ਰਣਵੀਰ ਸਿੰਘ ਵੀ ਇਸ ਫਿਲਮ ਦਾ ਖਾਸ ਹਿੱਸਾ ਹੋਣਗੇ। ਉਂਝ ਵੀ ਰਣਵੀਰ ਸਿੰਘ ਸੰਜੇ ਲੀਲਾ ਭੰਸਾਲੀ ਦੇ ਪਸੰਦੀਦਾ ਅਦਾਕਾਰ ਹਨ। ਰਣਵੀਰ ਨੇ ਸੰਜੇ ਦੇ ਨਾਲ ਰਾਮ ਲੀਲਾ, ਬਾਜੀਰਾਓ ਮਸਤਾਨੀ ਤੇ ਪਦਮਾਵਤ ਵਰਗੀਆਂ ਫ਼ਿਲਮਾਂ ਕੀਤੀਆਂ ਹਨ।

https://www.instagram.com/p/CCNrQeFMDD_/

ਦੋਹਾਂ ਦਾ ਇਕੱਠੇ ਆਉਣਾ ਸਕਰੀਨ 'ਤੇ ਫਿਰ ਧਮਾਲ ਜ਼ਰੂਰ ਪਏਗਾ। ਹਾਲਾਂਕਿ ਹੁਣ ਤਕ ਇਹ ਕਿਹਾ ਜਾ ਰਿਹਾ ਕਿ ਰਣਵੀਰ ਸਿੰਘ ਫਿਲਮ 'ਚ ਸਿਰਫ ਕੈਮਿਓ ਹੀ ਕਰਨਗੇ ਪਰ ਉਨ੍ਹਾਂ ਦਾ ਕਿਰਦਾਰ ਕਾਫੀ ਪਾਵਰਫੁੱਲ ਹੋਵੇਗਾ। ਫਿਲਮ ਗੰਗੂਬਾਈ ਕਠਿਆਬਾੜੀ ਹੁਸੈਨ ਜ਼ੈਦੀ ਦੀ ਕਿਤਾਬ ਮਾਫੀਆ ਕੁਈਨ ਓਫ ਮੁੰਬਈ 'ਤੇ ਅਧਾਰਿਤ ਹੈ। ਆਲੀਆ ਭੱਟ ਇਸ ਫਿਲਮ 'ਚ ਆਪਣੇ ਪਹਿਲੇ ਕਿਰਦਾਰਾਂ ਨਾਲੋਂ ਵੱਖਰਾ ਕੰਮ ਕਰਦੀ ਹੋਈ ਦਿਖੇਗੀ।

https://www.instagram.com/p/B7U1CVqlAmr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network