ਆਲੀਆ ਭੱਟ ਦੇ ਕੱਪੜਿਆਂ ਦੀ ਕੀਮਤ ਸੁਣ ਕੇ ਆਮ ਬੰਦੇ ਦੇ ਉੱਡ ਜਾਂਦੇ ਹਨ ਹੋਸ਼, ਇਸ ਗਾਊਨ ਦੀ ਕੀਮਤ ’ਚ ਆ ਜਾਂਦੀ ਹੈ ਇੱਕ ਕਾਰ

Written by  Rupinder Kaler   |  September 27th 2019 12:21 PM  |  Updated: September 27th 2019 12:21 PM

ਆਲੀਆ ਭੱਟ ਦੇ ਕੱਪੜਿਆਂ ਦੀ ਕੀਮਤ ਸੁਣ ਕੇ ਆਮ ਬੰਦੇ ਦੇ ਉੱਡ ਜਾਂਦੇ ਹਨ ਹੋਸ਼, ਇਸ ਗਾਊਨ ਦੀ ਕੀਮਤ ’ਚ ਆ ਜਾਂਦੀ ਹੈ ਇੱਕ ਕਾਰ

ਅਦਾਕਾਰਾ ਆਲੀਆ ਭੱਟ ਨੇ ਬਹੁਤ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣੀ ਪਹਿਚਾਣ ਬਣਾ ਲਈ ਹੈ । ਅਦਾਕਾਰੀ ਤੋਂ ਇਲਾਵਾ ਉਹ ਆਪਣੇ ਫੈਸ਼ਨ ਸੈਂਸ ਲਈ ਵੀ ਖੂਬ ਚਰਚਾ ਵਿੱਚ ਰਹਿੰਦੀ ਹੈ । ਉਹ ਅਕਸਰ ਮਹਿੰਗੇ ਆਊਟਫਿਟ ਵਿੱਚ ਨਜ਼ਰ ਆਉਂਦੀ ਹੈ । ਆਲੀਆ ਦੇ ਕੱਪੜੇ ਏਨੇਂ ਮਹਿੰਗੇ ਹੁੰਦੇ ਹਨ ਕਿ ਉਹਨਾਂ ਦੀ ਕੀਮਤ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ ।

https://www.instagram.com/p/B22MLYiFfUR/

ਹਾਲ ਹੀ ਵਿੱਚ ਆਲੀਆ ਨੇ ਵੋਗ ਬਿਊਟੀ ਅਵਾਰਡ ਵਿੱਚ ਸ਼ਿਰਕਤ ਕੀਤੀ ਸੀ । ਜਿਸ ਵਿੱਚ ਉਹ ਆਪਣੇ ਮਹਿੰਗੀ ਡਰੈੱਸ ਕਰਕੇ ਕਾਫੀ ਚਰਚਾ ਵਿੱਚ ਰਹੀ । ਇਸ ਦੌਰਾਨ ਆਲੀਆ ਕਾਫੀ ਸਟਾਈਲਿਸ਼ ਤੇ ਕੂਲ ਨਜ਼ਰ ਆਈ ਸੀ । ਇਸ ਦੌਰਾਨ ਉਹਨਾਂ ਨੇ ਡਿਜ਼ਾਇਨਰ ਮਾਈਕਲ ਕਾਸਟਲੋ ਦਾ ਡਿਜ਼ਾਇਨ ਕੀਤਾ ਹੋਇਆ ਗਾਊਨ ਪਾਇਆ ਹੋਇਆ ਸੀ ।

https://www.instagram.com/p/B22MBthF25x/

ਆਲੀਆ ਦੀ ਇਸ ਡਰੈੱਸ ਦੀ ਕੀਮਤ 5500 ਡਾਲਰ ਯਾਨੀ 3,90,425 ਰੁਪਏ ਦੱਸੀ ਜਾ ਰਹੀ ਹੈ ।ਇਹ ਪਹਿਲਾ ਮੌਕਾ ਨਹੀਂ ਜਦੋਂ ਆਲੀਆਂ ਨੇ  ਮਹਿੰਗੀ ਡਰੈੱਸ ਪਹਿਨੀ ਹੋਵੇ ।

https://www.instagram.com/p/B2kUSR0lEsD/

ਇਸ ਤੋਂ ਪਹਿਲਾ ਸਾਲ 2017 ਵਿੱਚ ਆਈਫਾ ਅਵਾਰਡ ਵਿੱਚ ਆਲੀਆ ਨੇ ਜੁਹੈਰ ਮੁਰਾਦ ਦਾ ਡਿਜ਼ਾਈਨ ਕੀਤਾ ਹੋਇਆ ਗਾਊਨ ਪਹਿਨਿਆ ਸੀ ਜਿਸ ਦੀ ਕੀਮਤ 23 ਲੱਖ ਤੋਂ ਵੱਧ ਦੱਸੀ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network