Advertisment

ਪੁਲਵਾਮਾ ਹਮਲੇ ਦਾ ਪਾਕਿਸਤਾਨੀ ਅਦਾਕਾਰਾਂ 'ਤੇ ਪਿਆ ਅਸਰ, ਫਿਲਮਾਂ 'ਚ ਕੰਮ ਕਰਨ 'ਤੇ ਲੱਗੀ ਪਾਬੰਦੀ 

author-image
By Shaminder
New Update
ਪੁਲਵਾਮਾ ਹਮਲੇ ਦਾ ਪਾਕਿਸਤਾਨੀ ਅਦਾਕਾਰਾਂ 'ਤੇ ਪਿਆ ਅਸਰ, ਫਿਲਮਾਂ 'ਚ ਕੰਮ ਕਰਨ 'ਤੇ ਲੱਗੀ ਪਾਬੰਦੀ 
Advertisment
ਆਲ ਇੰਡੀਆ ਸਿਨੇ ਵਰਕਰ ਐਸੋਸ਼ੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਹੀਂ ਕਰਨਗੇ । ਇਸ ਦੇ ਨਾਲ ਹੀ ਐਸੋਸ਼ੀਏਸ਼ਨ ਨੇ ਪਾਕਿਸਤਾਨੀ ਅਦਾਕਾਰਾਂ ਦੇ ਭਾਰਤ ਵਿੱਚ ਕੰਮ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਐਸੋਸ਼ੀਏਸ਼ਨ ਨੇ ਇਹ ਫੈਸਲਾ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਹੈ । ਹੋਰ ਵੇਖੋ:ਵੀਡਿਓ ‘ਚ ਵੇਖੋ ਕਿਹੜੇ ਕਿਹੜੇ ਜਾਨਵਰ ਪਾਲੇ ਹੋਏ ਹਨ ਰਵਿੰਦਰ ਗਰੇਵਾਲ, ਅਵੱਲੇ ਸ਼ੌਂਕ ਰੱਖਦਾ ਹੈ ਗਰੇਵਾਲ fawad khan ਏ ਐੱਨ ਆਈ ਨੇ ਐਸੋਸ਼ੀਏਸ਼ਨ ਦੇ ਇਸ ਨੋਟਿਸ ਨੂੰ ਸਾਂਝਾ ਕੀਤਾ ਹੈ । ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਫਿਲਮ ਨਿਰਮਾਤਾ ਜਾ ਕੋਈ ਹੋਰ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰੇਗਾ ਤਾਂ ਐਸੋਸ਼ੀਏਸ਼ਨ ਉਸ ਦਾ ਵੀ ਬਾਈਕਾਟ ਕਰ ਦੇਵੇਗੀ । ਐਸੋਸ਼ੀਏਸ਼ਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । https://twitter.com/ANI/status/1097400718426812416 ਐਸੋਸ਼ੀਏਸ਼ਨ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦੇ ਸਾਰੇ ਮੈਂਬਰ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਨ । ਐਸੋਸ਼ੀਏਸ਼ਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦ ਦੀ ਜੋ ਗੰਦੀ ਖੇਡ ਖੇਢੀ ਜਾ ਰਹੀ ਹੈ ਉਸ ਦੇ ਖਿਲਾਫ ਐਸੋਸ਼ੀਏਸ਼ਨ ਦਾ ਛੋਟਾ ਜਿਹਾ ਕਦਮ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਨ ਪੁਲਵਾਮਾ ਵਿੱਚ ਹੋਏ ਇਸ ਹਮਲੇ ਵਿੱਚ ੪੦ ਤੋਂ ਵੱਧ ਜਵਾਨ ਸ਼ਹੀਦ ਹੋਏ ਹਨ ਜਦੋਂ ਕਿ ਕਈ ਜ਼ਖਮੀ ਹੋਏ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment