ਸਲਮਾਨ ਖਾਨ ਨੇ ਟਾਈਗਰ ਜ਼ਿੰਦਾ ਹੈ ਤੋਂ ਸ਼ੁਰੂ ਕੀਤਾ ਇਕ ਨਵਾਂ ਟਰੇਂਡ

Written by  PTC Buzz   |  December 14th 2017 07:44 AM  |  Updated: December 14th 2017 07:44 AM

ਸਲਮਾਨ ਖਾਨ ਨੇ ਟਾਈਗਰ ਜ਼ਿੰਦਾ ਹੈ ਤੋਂ ਸ਼ੁਰੂ ਕੀਤਾ ਇਕ ਨਵਾਂ ਟਰੇਂਡ

ਕੋਈ ਵੀ ਫਿਲਮ ਇੰਡਸਟਰੀ ਹੋਵੇ ਇਹ ਟਰੇਂਡ ਹੈ ਕਿ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਥੋੜੇ ਥੋੜੇ ਦਿੰਨਾਂ ਦੇ ਵਿਚ ਫਿਲਮ ਦਾ ਇਕ ਇਕ ਗੀਤ ਰਿਲੀਜ਼ ਕਿੱਤਾ ਜਾਂਦਾ ਹੈ, ਪਰ ਬਾਲੀਵੁੱਡ ਦੀ ਇਕ ਫਿਲਮ ਹੈ ਜਿਸਨੇ ਇਹ ਧਾਰਨਾ ਨੂੰ ਤੋੜਦੇ ਹੋਏ ਕੁਝ ਅਲੱਗ ਕਰਨ ਦਾ ਫੈਸਲਾ ਲੈ ਲਿਆ ਹੈ | ਜੀ ਜਨਾਬ ਤੇ ਉਹ ਫਿਲਮ ਹੈ ਸਾਡੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੀ ਫਿਲਮ “ਟਾਈਗਰ ਜ਼ਿੰਦਾ ਹੈ Tiger Zinda Hai” | ਟਾਈਗਰ ਜ਼ਿੰਦਾ ਹੈ ਦੇ ਸਾਰੇ ਹੀ ਗੀਤਾਂ ਦਾ ਆਡੀਓ ਰਿਲੀਜ਼ ਕਰ ਦਿੱਤਾ ਗਿਆ ਹੈ |

ਹੱਲੇ ਤਕ ਅਸੀਂ ਸਾਰੀਆਂ ਨੇ ਇਸ ਫਿਲਮ ਦੇ 2 ਗੀਤ ਵੀਡੀਓ ਨਾਲ ਦੇਖੇ ਨੇ, ਪਰ ਹੁਣ ਇੰਨਾ 2 ਗੀਤਾਂ ਦੇ ਨਾਲ ਤੁਸੀਂ 3 ਹੋਰ ਗੀਤਾਂ ਦੇ ਆਡੀਓ ਦਾ ਆਨੰਦ ਲੈ ਸਕਦੇ ਹੋ | ਤੇ ਇਨ੍ਹਾਂ ਗੀਤਾਂ ਦੇ ਵਿਚ ਪੰਜਾਬੀਆਂ ਦੇ ਲਈ ਸੱਭ ਤੋਂ ਖਾਸ ਤੇ ਮਾਣ ਵਾਲ਼ੀ ਗੱਲ ਇਹ ਹੈ ਕਿ ਇਸ ਫਿਲਮ ਦੇ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੂਫ਼ੀਆਨਾ ਜੋਡੀ ਨੂਰਾਂ ਸਿਸ੍ਟਰ੍ਸ ਦੇ ਵਿੱਚੋ ਇਕ ਜਯੋਤੀ ਨੂਰਾਂ ਨੇ ਇਕ ਗੀਤ ਦੇ ਲਈ ਆਪਣੀ ਆਵਾਜ਼ ਦਿੱਤੀ ਹੈ | ਜਯੋਤੀ ਨੂਰਾਂ Jyoti Nooran ਪਹਿਲੇ ਵੀ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਦੇ ਲਈ ਆਪਣੀ ਆਵਾਜ਼ ਦੇ ਚੁਕੇ ਨੇ ਪਰ ਸਲਮਾਨ ਖਾਨ Salman Khan ਦੀ ਫਿਲਮ ਦੇ ਲਈ ਗੀਤ ਕਰਨਾ ਆਪਣੇ ਆਪ ਵਿਚ ਹੀ ਇਕ ਬਹੁਤ ਵੱਡੀ ਪ੍ਰਾਪਤੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network