ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਵੱਲੋਂ ਹਰਵਿੰਦਰ ਹੈਰੀ ਦੀ ਅਵਾਜ਼ ਵਿੱਚ ਨਵਾਂ ਗਾਣਾ 'ਅੱਲ੍ਹਾ' ਰਿਲੀਜ਼ 

Written by  Rupinder Kaler   |  April 01st 2019 11:32 AM  |  Updated: April 06th 2019 10:41 AM

ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਵੱਲੋਂ ਹਰਵਿੰਦਰ ਹੈਰੀ ਦੀ ਅਵਾਜ਼ ਵਿੱਚ ਨਵਾਂ ਗਾਣਾ 'ਅੱਲ੍ਹਾ' ਰਿਲੀਜ਼ 

ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਨੇ ਇੱਕ ਹੋਰ ਹਿੱਟ ਪੰਜਾਬੀ ਗੀਤ ਰਿਲੀਜ਼ ਕੀਤਾ ਹੈ । 'ਅੱਲ੍ਹਾ' ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਨੂੰ ਹਰਵਿੰਦਰ ਹੈਰੀ ਨੇ ਗਾਇਆ ਹੈ ਜਦੋਂ ਕਿ ਗਾਣੇ ਦਾ ਮਿਊਜ਼ਿਕ ਮਸਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡਿਓ ਵੀ ਪੀਟੀਸੀ ਰਿਕਾਰਡਸ ਨੇ ਹੀ ਤਿਆਰ ਕੀਤਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਵਿੰਦਰ ਹੈਰੀ ਨੇ ਆਪਣੇ ਇਸ਼ਕ ਦੀ ਤੁਲਨਾ ਰੱਬ ਦੀ ਪੂਜਾ ਨਾਲ ਕੀਤੀ ਹੈ । ਇਸ ਲਈ ਉਹ ਕਹਿੰਦੇ ਹਨ ਕਿ 'ਮੇਰੀ ਤਾਂ ਯਾਰਾਂ ਨਾਲ ਲੱਗੀ ਮੈਂ ਜਾਣਾ ਜਾਂ ਮੇਰਾ ਅੱਲ੍ਹਾ' ।

Harvinder Harry Harvinder Harry

ਹਰਵਿੰਦਰ ਹੈਰੀ ਦੇ ਇਸ ਗਾਣੇ ਨੂੰ ਕਾਫੀ ਲੋਕਾਂ ਨੇ ਪਸੰਦ ਕੀਤਾ ਹੈ । ਇਹ ਗਾਣਾ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ । ਇਸ ਗਾਣੇ ਨੂੰ ਲੋਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈ ।

https://www.youtube.com/watch?v=3ogPu5ONi2M

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਰਿਲੀਜ਼ ਕਰ ਚੁੱਕੇ ਹਨ । ਲੋਕਾਂ ਵੱਲੋਂ ਗਾਣਿਆਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਕਿਉਂਕਿ ਇਹ ਗਾਣੇ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਤਿਆਰ ਕੀਤ ੇ ਗਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network