ਗਾਇਕ ਤੇ ਅਦਾਕਾਰ ਜੱਸੀ ਗਿੱਲ ਰਹਿ ਗਏ ਹਨ ਇੱਕਲੇ, ਜਾਣੋਂ ਕਿਉਂ …!

Written by  Rupinder Kaler   |  November 30th 2019 11:50 AM  |  Updated: November 30th 2019 11:50 AM

ਗਾਇਕ ਤੇ ਅਦਾਕਾਰ ਜੱਸੀ ਗਿੱਲ ਰਹਿ ਗਏ ਹਨ ਇੱਕਲੇ, ਜਾਣੋਂ ਕਿਉਂ …!

‘ਔਕਾਤ’ ਗਾਣਾ ਦੇਣ ਤੋਂ ਬਾਅਦ ਗਾਇਕ ਜੱਸੀ ਗਿੱਲ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ । ਜੱਸੀ ਗਿੱਲ ਨੇ ਇਹ ਗਾਣਾ ‘ਅੱਲਾ ਵੇ’ ਟਾਈਟਲ ਹੇਠ ਰਿਲੀਜ਼ ਕੀਤਾ ਹੈ । ਇਸ ਗਾਣੇ ਦੇ ਬੋਲ ਰਾਜ ਫ਼ਤਿਹਪੁਰ ਨੇ ਲਿਖੇ ਹਨ ਜਦੋਂ ਕਿ ਸੰਗੀਤ sunnyvik ਨੇ ਦਿੱਤਾ ਹੈ । ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਤਿਆਰ ਕੀਤੀ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਅਲੰਕਰਿਤਾ ਨੇ ਕੰਮ ਕੀਤਾ ਹੈ ।

https://www.instagram.com/p/B5ejUFhAFs-/?utm_source=ig_web_copy_link

ਜੱਸੀ ਗਿੱਲ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੇ ਰਿਲੀਜ਼ ਹੋਣ ਦੇ ਕੁਝ ਘੰਟੇ ਬਾਅਦ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

https://www.instagram.com/p/B5QMAMKA1Ly/

ਜੱਸੀ ਦਾ ਇਹ ਗਾਣਾ ਹਰ ਇੱਕ ਦੇ ਦਿਲ ਦੀ ਤਾਰ ਛੇੜ ਦਿੰਦਾ ਹੈ । ਇਸ ਤੋਂ ਪਹਿਲਾਂ ਜੱਸੀ ਦਾ ਔਕਾਤ ਗਾਣਾ ਰਿਲੀਜ਼ ਹੋਇਆ ਸੀ । ਇਹ ਗਾਣਾ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰਦਾ ਹੈ ਪਰ ਜੱਸੀ ਦਾ ਨਵਾਂ ਗਾਣਾ ‘ਅੱਲਾ ਵੇ’ ਵੇ ਬਹੁਤ ਹੀ ਭਾਵੁਕ ਹੈ ।

https://www.instagram.com/p/B3wlyFNAg42/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network