Allu Arjun Birthday Special: ਸਾਊਥ ਸੁਪਰ ਸਟਾਰ ਅੱਲੂ ਅਰਜੁਨ ਜਿਸ ਨੇ ਅਨੋਖੀ ਅਦਾਕਾਰੀ ਰਾਹੀਂ ਜਿੱਤਿਆ ਦਰਸ਼ਕਾਂ ਦਾ ਦਿਲ

Written by  Pushp Raj   |  April 08th 2022 12:48 PM  |  Updated: April 08th 2022 12:48 PM

Allu Arjun Birthday Special: ਸਾਊਥ ਸੁਪਰ ਸਟਾਰ ਅੱਲੂ ਅਰਜੁਨ ਜਿਸ ਨੇ ਅਨੋਖੀ ਅਦਾਕਾਰੀ ਰਾਹੀਂ ਜਿੱਤਿਆ ਦਰਸ਼ਕਾਂ ਦਾ ਦਿਲ

ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਤੋਂ ਦੇਸ਼ ਤੇ ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਲੂ ਅਰਜੁਨ ਨੇ ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਸਾਊਥ ਫ਼ਿਲਮ ਇੰਡਸਟਰੀ ਵਿੱਚ ਦਮਦਾਰ ਅਦਾਕਾਰੀ ਅਤੇ ਸ਼ਾਨਦਾਰ ਐਕਸ਼ਨ ਲਈ ਜਾਣੇ ਜਾਂਦੇ ਅੱਲੂ ਅਰਜੁਨ ਦੀ ਫੈਨ ਫਾਲੋਇੰਗ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ। ਅੱਜ ਅੱਲੂ ਅਰਜੁਨ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਆਓ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਖਾਸ ਗੱਲਾਂ ਬਾਰੇ।

ਅੱਲੂ ਅਰਜੁਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਫਿਲਮ ਹਰ ਵਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਸਫਲ ਸਾਬਿਤ ਹੋਈ ਹੈ। ਇਸ ਕਾਰਨ ਖ਼ੁਦ ਅੱਲੂ ਅਰਜੁਨ ਹਨ, ਕਿਉਂਕਿ ਉਹ ਹਰ ਵਾਰ ਆਪਣੇ ਲਈ ਨਵੇਂ ਕਿਰਦਾਰ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮਨੋਰੰਜ਼ਨ ਹੋ ਸਕੇ।

ਸੁਪਰਸਟਾਰ ਬਣ ਚੁੱਕੇ ਅੱਲੂ ਅਰਜੁਨ ਹਰ ਸਾਲ 8 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਅੱਲੂ ਅਰਜੁਨ ਨਾ ਸਿਰਫ ਵੱਡੇ ਪਰਦੇ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਬਹੁਤ ਸਟਾਈਲਿਸ਼ ਹਨ। ਅੱਲੂ ਅਰਜੁਨ ਜਿੰਨਾ ਸ਼ਾਨਦਾਰ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਹੀ ਉਹ ਜ਼ਮੀਨ ਤੇ ਆਪਣੇ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ।

ਅੱਲੂ ਅਰਜੁਨ ਦਾ ਜਨਮ 8 ਅਪ੍ਰੈਲ 1982 ਚੇਨਈ, ਤਾਮਿਲਨਾਡੂ ਭਾਰਤ ਵਿੱਚ ਹੋਇਆ ਸੀ। ਕੇ ਵੱਲੋਂ ਨਿਰਦੇਸ਼ਤ 'ਗੰਗੋਤਰੀ' ਉਨ੍ਹਾਂ ਦੇ ਕਰੀਅਰ ਦੀ ਪਹਿਲੀ ਅਜਿਹੀ ਫ਼ਿਲਮ ਸੀ ਜਿਸ ਵਿੱਚ ਉਹ ਬਤੌਰ ਲੀਡ ਰੋਲ ਐਕਟਰ ਨਜ਼ਰ ਆਏ। ਮੌਜੂਦਾ ਸਮੇਂ ਉਨ੍ਹਾਂ ਦੀ ਰਿਹਾਇਸ਼ ਹੈਦਰਾਬਾਦ, ਤੇਲੰਗਾਨਾ ਭਾਰਤ ਵਿੱਚ ਹੈ। ਅੱਲੂ ਅਰਜੁਨ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਫਿਲਮ ਨਿਰਮਾਤਾ, ਪਲੇਬੈਕ ਗਾਇਕ ਅਤੇ ਡਾਂਸਰ ਵੀ ਹਨ। ਉਨ੍ਹਾਂ ਦਾ ਵਿਆਹ ਸਨੇਹਾ ਰੈੱਡੀ ਨਾਲ 2011 ਵਿੱਚ ਹੋਇਆ। ਅੱਲੂ ਦੇ ਦੋ 2 ਬੱਚੇ ਵੀ ਹਨ।

ਉਨ੍ਹਾਂ ਦਾ ਘਰ ਮਹਿਲ ਵਰਗਾ ਆਲੀਸ਼ਾਨ ਹੀ ਨਹੀਂ ਹੈ, ਇਸ ਦੇ ਨਾਲ ਹੀ ਉਨ੍ਹਾਂ ਦੀ ਵੈਨਿਟੀ ਵੈਨ ਵੀ ਲਗਜ਼ਰੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ। ਇਹ ਵੈਨ ਬਾਹਰੋਂ ਜਿੰਨੀ ਸ਼ਾਨਦਾਰ ਦਿਖਾਈ ਦਿੰਦੀ ਹੈ, ਅੰਦਰੋਂ ਵੀ ਬਹੁਤ ਆਲੀਸ਼ਾਨ ਹੈ। ਇਸ ਦੀ ਕੀਮਤ ਵੀ ਇੰਨੀ ਹੈ ਕਿ ਛੋਟੇ ਬਜਟ ਦੀ ਫਿਲਮ ਬਣਾਈ ਜਾ ਸਕਦੀ ਹੈ।

ਹੋਰ ਪੜ੍ਹੋ : ਕੀ ਤੁਸੀਂ ਜਾਣਦੇ ਹੋ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਇਸ ਖ਼ਾਸ ਡਾਂਸ ਸਟਾਈਲ ਬਾਰੇ , ਜਾਨਣ ਲਈ ਪੜ੍ਹੋ

ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫਿਲਮ ਪੁਸ਼ਪਾ ਦਸੰਬਰ 2021 ਨੂੰ ਰਿਲੀਜ ਹੋਈ ਹੈ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਮੈਥਰੀ ਮੂਵੀ ਮੇਕਰਸ ਯਰਨੇਨੀ ਅਤੇ ਵਾਈ ਰਵੀ ਸ਼ੰਕਰ ਫਿਲਮ ਦੇ ਨਿਰਮਾਤਾ ਹੈ। ਫਿਲਮ ਪੁਸ਼ਪਾ ਇੱਕ ਐਕਸ਼ਨ ਥਰਿਲਰ ਫਿਲਮ ਹੈ। ਜੋ ਦੋ ਭਾਗਾਂ ਵਿੱਚ ਬਣ ਰਹੀ ਹੈ। ਫਿਲਮ ਪੁਸ਼ਪਾ ਦਾ ਦੂਜਾ ਭਾਗ ਅਗਲੇ ਸਾਲ 2022 ਵਿੱਚ ਰਿਲੀਜ ਹੋਵੇਗਾ।

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ - ਦਿ ਰਾਈਜ਼: ਪਾਰਟ-1 ਨੇ ਪਿਛਲੇ ਸਾਲ ਰਿਲੀਜ਼ ਹੁੰਦੇ ਹੀ ਦੇਸ਼ ਅਤੇ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ। ਅੱਜ ਵੀ ਪੁਸ਼ਪਾ ਦੇ ਡਾਂਸ ਅਤੇ ਡਾਇਲਾਗ 'ਮੈਂ ਝੁਕੇਗਾ ਨਹੀਂ...' ਦਾ ਬੁਖਾਰ ਘੱਟ ਨਹੀਂ ਹੋਇਆ ਹੈ। 'ਪੁਸ਼ਪਾ' ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਅੱਲੂ ਦੇ ਪ੍ਰਸ਼ੰਸਕਾਂ ਲਈ ਬਹੁਤ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network