ਅੱਲੂ ਅਰਜੁਨ ਦੀ ਪਹਿਲੀ ਹਿੰਦੀ ਫਿਲਮ 'ਤੇ ਲੱਗੀ ਮੋਹਰ, ਜਾਣੋ ਕਿਸ ਨਿਰਦੇਸ਼ਕ ਨੂੰ ਸੌਂਪੀ ਗਈ ਪੈਨ ਇੰਡੀਅਨ ਫਿਲਮ ਦੀ ਕਮਾਨ

written by Pushp Raj | June 18, 2022

Allu Arjun's first Hindi film confirms: ਸਾਊਥ ਸੁਪਰਸਟਾਰ ਅੱਲੂ ਅਰਜੁਨ ਆਪਣੀ ਫਿਲਮ ਪੁਸ਼ਪਾ ਦੀ ਵੱਡੀ ਸਫਲਤਾਂ ਤੋਂ ਬਾਅਦ ਇੱਕ ਹੋਰ ਹਿੰਦੀ ਫਿਲਮ ਕਰਨ ਜਾ ਰਹੇ ਹਨ। ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਜਲਦ ਹੀ ਅੱਲੂ ਅਰਜੁਨ ਨੂੰ ਹਿੰਦੀ ਸਿਨੇਮਾ 'ਚ ਲਾਂਚ ਕਰਨ ਜਾ ਰਹੇ ਹਨ।

Image Source: Instagram

ਅੱਲੂ ਅਰਜੁਨ ਇਸ ਫਿਲਮ ਨੂੰ ਆਪਣੀ ਹੋਮ ਪ੍ਰੋਡਕਸ਼ਨ ਕੰਪਨੀ ਗੀਤਾ ਆਰਟਸ ਦੇ ਬੈਨਰ ਹੇਠ ਪ੍ਰੋਡਿਊਸ ਕਰਨਗੇ। ਫਿਲਮ 'ਚ ਤਾਮਿਲ, ਕੰਨੜ, ਮਲਿਆਲਮ ਤੋਂ ਇਲਾਵਾ ਹਿੰਦੀ ਦੇ ਕੁਝ ਦਿੱਗਜ ਕਲਾਕਾਰਾਂ ਨੂੰ ਕਾਸਟ ਕਰਨ ਦੀ ਚਰਚਾ ਸ਼ੁਰੂ ਹੋ ਗਈ ਹੈ। ਅੱਲੂ ਅਰਜੁਨ ਦੇ ਪਿਤਾ ਅੱਲੂ ਅਰਵਿੰਦ ਇਸ ਫਿਲਮ ਦੇ ਅਸਲ ਕਪਤਾਨ ਹਨ ਅਤੇ ਉਹ ਇਸ ਫਿਲਮ ਲਈ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਹੋਰ ਵੱਡੀਆਂ ਕੰਪਨੀਆਂ ਨਾਲ ਵੀ ਗੱਲਬਾਤ ਕਰ ਰਹੇ ਹਨ।

ਅੱਲੂ ਅਰਜੁਨ ਦੀ ਪਿਛਲੀ ਫਿਲਮ 'ਪੁਸ਼ਪਾ ਪਾਰਟ ਵਨ' ਯਾਨੀ ਹਿੰਦੀ 'ਚ 'ਪੁਸ਼ਪਾ: ਦਿ ਰਾਈਜ਼' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਅੱਲੂ ਅਰਜੁਨ ਇੱਕ ਧਮਾਕੇਦਾਰ ਹਿੰਦੀ ਫਿਲਮ ਦੀ ਤਿਆਰੀ ਕਰ ਰਹੇ ਹਨ।

Image Source: Instagram

ਦੱਸ ਦਈਏ ਕਿ ਅੱਲੂ ਅਰਜੁਨ ਮਾਰਚ 'ਚ, ਮੁੰਬਈ ਆਏ ਸੀ ਅਤੇ ਹਿੰਦੀ ਸਿਨੇਮਾ ਦੇ ਕੁਝ ਦਿੱਗਜ ਨਿਰਮਾਤਾਵਾਂ ਨੂੰ ਮਿਲੇ। ਅੱਲੂ ਅਰਜੁਨ ਨੇ ਧਰਮਾ ਪ੍ਰੋਡਕਸ਼ਨ ਦੇ ਨਿਰਦੇਸ਼ਕ ਕਰਨ ਜੌਹਰ ਤੋਂ ਇਲਾਵਾ ਸੰਜੇ ਲੀਲਾ ਭੰਸਾਲੀ ਨਾਲ ਵੀ ਮੁਲਾਕਾਤ ਕੀਤੀ ਸੀ। ਫਿਰ ਕਰਨ ਜੌਹਰ ਨੇ ਅੱਲੂ ਨੂੰ ਜੋ ਪ੍ਰੋਜੈਕਟ ਆਫਰ ਕੀਤਾ, ਉਸ ਵਿੱਚ ਉਹ ਅੱਲੂ ਅਰਜੁਨ ਨੂੰ ਹੀ ਇੱਕ ਐਕਟਰ ਵਜੋਂ ਲੈਣਾ ਚਾਹੁੰਦੇ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਉਨ੍ਹਾਂ ਨੇ ਭੰਸਾਲੀ ਦੀ ਅਗਲੀ ਫਿਲਮ ਬੈਜੂ ਬਾਵਰਾ ਵਿੱਚ ਰਣਵੀਰ ਸਿੰਘ ਨਾਲ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਤੇਲਗੂ ਸਿਨੇਮਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਅੱਲੂ ਅਰਜੁਨ ਦੀ ਪਹਿਲੀ ਪੈਨ ਇੰਡੀਅਨ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ। ਇਹ ਫਿਲਮ ਉਨ੍ਹਾਂ ਦੀ ਨਿਰਮਾਣ ਅਧੀਨ ਫਿਲਮ 'ਪੁਸ਼ਪਾ ਪਾਰਟ 2' ਯਾਨੀ 'ਪੁਸ਼ਪਾ : ਦਿ ਰੂਲ' ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜਲਦੀ ਹੀ ਸ਼ੁਰੂ ਹੋਵੇਗੀ।

Image Source: Instagram

ਹੋਰ ਪੜ੍ਹੋ: ਕਾਬੁਲ 'ਚ ਅੱਤਵਾਦਿਆਂ ਵਲੋਂ ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ 'ਤੇ ਹਮਲਾ, 2 ਅੱਤਵਾਦੀ ਢੇਰ, 1 ਸੁੱਰਖਿਆ ਗਾਰਡ ਦੀ ਮੌਤ

ਹਿੰਦੀ ਸਿਨੇਮਾ ਦੇ ਬਹੁਤ ਸਾਰੇ ਅਨੁਭਵੀ ਨਿਵੇਸ਼ਕ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ ਨੂੰ ਉਨ੍ਹਾਂ ਦੀ ਪਹਿਲੀ ਪੈਨ ਇੰਡੀਅਨ ਫਿਲਮ ਵਿੱਚ ਨਿਵੇਸ਼ ਕਰਨ ਲਈ ਮਿਲ ਰਹੇ ਹਨ। ਪਰ, ਕਰਨ ਜੌਹਰ ਇਸ ਦੌੜ ਵਿੱਚ ਸਭ ਤੋਂ ਅੱਗੇ ਰਹੇ। ਇਸ ਸਬੰਧ ਵਿੱਚ ਅੱਲੂ ਅਰਵਿੰਦ ਦੀ ਮਲਕੀਅਤ ਵਾਲੀ ਗੀਤਾ ਆਰਟਸ ਦਾ ਧਰਮਾ ਪ੍ਰੋਡਕਸ਼ਨ ਨਾਲ ਸੌਦਾ ਲਗਭਗ ਪੱਕਾ ਹੋ ਗਿਆ ਹੈ।

 

View this post on Instagram

 

A post shared by Allu Arjun (@alluarjunonline)

You may also like