Advertisment

ਗੁਰਵਿੰਦਰ ਬਰਾੜ ਅਤੇ ਗੁਰਲੇਜ਼ ਅਖਤਰ ਦਾ ਗੀਤ 'ਆਲਰੇਡੀ ਬੁੱਕ' ਪਾ ਰਿਹਾ ਧੱਕ

author-image
By Shaminder
New Update
ਗੁਰਵਿੰਦਰ ਬਰਾੜ ਅਤੇ ਗੁਰਲੇਜ਼ ਅਖਤਰ ਦਾ ਗੀਤ 'ਆਲਰੇਡੀ ਬੁੱਕ' ਪਾ ਰਿਹਾ ਧੱਕ
Advertisment
ਗੁਰਲੇਜ਼ ਅਖਤਰ ਅਤੇ ਗੁਰਵਿੰਦਰ ਬਰਾੜ ਦਾ ਗੀਤ 'ਆਲਰੇਡੀ ਬੁੱਕ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਰੀ ਹਰਮਨ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ ।'ਆਲਰੇਡੀ ਬੁੱਕ' ਨਾਂਅ ਦੇ ਟਾਈਟਲ ਹੇਠ ਆਏ ਇਸ ਗੀਤ 'ਚ ਅਵੰਤਿਕਾ ਹਰੀ ਫੀਮੇਲ ਮਾਡਲ ਦੇ ਤੌਰ 'ਤੇ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਅਜੋਕੇ ਸਮੇਂ ਦੀ ਪੀੜ੍ਹੀ ਦੇ ਮੁਤਾਬਿਕ ਤਿਆਰ ਕੀਤਾ ਗਿਆ ਹੈ । ਹੋਰ ਵੇਖੋ:ਗੁਰਵਿੰਦਰ ਬਰਾੜ ਨੇ ਸਾਂਝੀ ਕੀਤੀ ਆਪਣੀ ਬੇਬੇ ਦੇ ਨਾਲ ਖਾਸ ਤਸਵੀਰ, ਝਲਕ ਰਿਹਾ ਹੈ ਪੇਂਡੂ ਵਿਰਸਾ
Advertisment
ਇਸ ਗੀਤ 'ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਗੱਭਰੂਆਂ 'ਚ ਸਭ ਤੋਂ ਸੁਨੱਖਾ ਅਤੇ ਘੈਂਟ ਹੈ ਅਤੇ ਜਿਸ ਤੇ ਇੱਕ ਮੁਟਿਆਰ ਬਹੁਤ ਮਰਦੀ ਹੈ ਅਤੇ ਉਹ ਆਪਣੇ ਦਿਲ ਦੇ ਭਾਵਾਂ ਨੂੰ ਅਕਸਰ ਸਾਂਝਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਪਰ ਇਹ ਨਖਰਿਆਂ ਪੱਟਾ ਗੱਭਰੂ ਹਮੇਸ਼ਾ ਹੀ ਇਸ ਮੁਟਿਆਰ ਨੂੰ ਅਣਗੌਲ ਦਿੰਦਾ ਹੈ,ਪਰ ਆਖਿਰਕਾਰ ਇਹ ਮੁਟਿਆਰ ਗੱਭਰੂ ਦਾ ਦਿਲ ਜਿੱਤਣ 'ਚ ਕਾਮਯਾਬ ਰਹਿੰਦੀ ਹੈ । https://www.instagram.com/p/B8Y1v4plupf/ ਦੱਸ ਦਈਏ ਕਿ ਗੁਰਵਿੰਦਰ ਬਰਾੜ ਇੱਕ ਤੋਂ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਉਹ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ,ਪਰ ਇਹ ਗੀਤ ਹੈਰੀ ਹਰਮਨ ਵੱਲੋਂ ਲਿਖਿਆ ਗਿਆ ਹੈ । https://www.instagram.com/p/B8EWrL5grCD/ ਗੁਰਲੇਜ਼ ਅਖਤਰ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਉਨ੍ਹਾਂ ਦਾ ਗੀਤ ਗੀਤਾ ਜ਼ੈਲਦਾਰ ਦੇ ਨਾਲ ਆਇਆ ਸੀ ਜਿਸ ਨੂੰ ਕਿ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੀ ਵੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment