ਅਮਰ ਨੂਰੀ ਨੇ ਵਿਆਹ ਦੀ 28ਵੀਂ ਵਰ੍ਹੇਗੰਢ ‘ਤੇ ਪਤੀ ਸਰਦੂਲ ਸਿਕੰਦਰ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪਰਮਾਤਮਾ ਤੋਂ ਚੰਗੀ ਸਿਹਤ ਲਈ ਕੀਤੀ ਦੁਆ

written by Lajwinder kaur | January 31, 2021

ਪੰਜਾਬੀ ਸੰਗੀਤ ਜਗਤ ਦੀ ਬਹੁਤ ਪਿਆਰੀ ਜਿਹੀ ਜੋੜੀ ਅਮਰ ਨੂਰੀ ਤੇ ਸਰਦੂਲ ਸਿਕੰਦਰ, ਦੋਵਾਂ ਗਾਇਕਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਨੇ । ਇਸ ਪਿਆਰੀ ਜੋੜੀ ਨੂੰ ਵਿਆਹ ਦੇ ਬੰਧਨ ‘ਚ ਬੱਝੇ 28 ਸਾਲ ਹੋ ਗਏ ਨੇ ।

image of amar noori and sardool sikandar

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਧੀ ਅਨਾਇਰਾ ਦਾ ਕਿਊਟ ਵੀਡੀਓ ਆਇਆ ਸਾਹਮਣੇ, ਤੁਰਨਾ ਸਿੱਖ ਰਹੀ ਅਨਾਇਰਾ

ਗਾਇਕਾ ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਸਰਦੂਲ ਸਿਕੰਦਰ ਨੂੰ ਵਿਸ਼ ਕੀਤਾ ਹੈ । ਉਨ੍ਹਾਂ ਨੇ ਲਿਖਿਆ ਹੈ- ‘ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ..ਹੈਪੀ ਵੈਡਿੰਗ ਐਨੀਵਰਸਰੀ...ਰੱਬ ਦੀ ਕਿਰਪਾ ਨਾਲ ਅੱਜ ਆਪਣੇ ਵਿਆਹ ਨੂੰ 28 ਸਾਲ ਹੋ ਗਏ । ਬਹੁਤ ਸਾਰਾ ਪਿਆਰ, ਨਾਲ ਹੀ ਉਨ੍ਹਾਂ ਨੇ ਹਾਰਟ, ਕੇਕ ਤੇ ਲਵ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।

inside pic of amar noori and sardool sikandar

ਉਨ੍ਹਾਂ ਨੇ ਇਸ ਪੋਸਟ ‘ਚ ਆਪਣੀਆਂ ਕੁਝ ਤਸਵੀਰਾਂ ਵੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਵੱਡੀ ਗਿਣਤੀ ‘ਚ ਲੋਕ ਇਸ ਜੋੜੀ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ ।

inside pic of punjabi singer amar noori

ਜ਼ਿਕਰਯੋਗ ਹੈ ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਵਿਆਹ ‘ਚ ਅਖਾੜੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਦੋਵਾਂ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

0 Comments
0

You may also like