Advertisment

ਅਮਰ ਨੂਰੀ ਤੇ ਸਰਦੂਲ ਸਿਕੰਦਰ ਲੈ ਰਹੇ ਨੇ ਲਾਸ ਏਂਜਲਸ ‘ਚ ਛੁੱਟੀਆਂ ਦਾ ਅਨੰਦ, ਸਾਹਮਣੇ ਆਈਆਂ ਤਸਵੀਰਾਂ

author-image
By Lajwinder kaur
New Update
ਅਮਰ ਨੂਰੀ ਤੇ ਸਰਦੂਲ ਸਿਕੰਦਰ ਲੈ ਰਹੇ ਨੇ ਲਾਸ ਏਂਜਲਸ ‘ਚ ਛੁੱਟੀਆਂ ਦਾ ਅਨੰਦ, ਸਾਹਮਣੇ ਆਈਆਂ ਤਸਵੀਰਾਂ
Advertisment
ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀ ਖ਼ੂਬਸੂਰਤ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਪਿਆਰੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ। ਜੀ ਹਾਂ ਉਹ ਏਨੀਂ ਦਿਨੀਂ ਆਪਣੇ ਲਾਈਫ਼ ਪਾਟਨਰ ਯਾਨੀਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸਰਦੂਲ ਸਿਕੰਦਰ ਦੇ ਨਾਲ ਅਮਰੀਕਾ ਪਹੁੰਚੇ ਹੋਏ ਹਨ। ਜਿੱਥੇ ਉਹ ਲਾਸ ਏਂਜਲਸ ਕੈਲੀਫੋਰਨੀਆ ‘ਚ ਆਪਣੇ ਖੁਸ਼ਨੁਮਾ ਪਲਾਂ ਦਾ ਖੂਬ ਲੁਤਫ਼ ਉਠਾ ਰਹੇ ਹਨ।
 
View this post on Instagram
 

Las Angeles california usa ? Universal Studios Hollywood?♥️?

A post shared by Amar Noori (@amarnooriworld) on

Advertisment
ਹੋਰ ਵੇੇਖੋ:‘ਖੰਜਰ’ ਦੇ ਅੱਠ ਸਾਲਾਂ ਦੇ ਲੰਮੇ ਸਮੇਂ ਬਾਅਦ ਆ ਰਿਹਾ ਮਾਸ਼ਾ ਅਲੀ ਦਾ ‘ਖੰਜਰ 2’, ਦਰਸ਼ਕਾਂ ਦੇ ਨਾਲ ਪੰਜਾਬੀ ਸਿਤਾਰੇ ਵੀ ਉਡੀਕ ‘ਚ, ਦੇਖੋ ਵੀਡੀਓ ਅਮਰ ਨੂਰੀ ਨੇ ਯੂਨੀਵਰਸਲ ਸਟੂਡੀਓ ਹਾਲੀਵੁੱਡ ‘ਚ ਘੁੰਮਦਿਆਂ  ਹੋਇਆ ਦੀ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਦੋਵੇਂ ਕਲਾਕਾਰ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਦਾ ਖੂਬ ਅਨੰਦ ਲੈ ਰਹੇ ਹਨ। publive-image ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫ਼ਿਲਮ ਤੋਂ ਘੱਟ ਨਹੀਂ ਰਹੀ ਹੈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਪਰ ਇਹ ਇੰਨਾ ਆਸਾਨ ਨਹੀਂ ਸੀ। ਉਨ੍ਹਾਂ ਨੂੰ ਸਰਦੂਲ ਸਿਕੰਦਰ ਨਾਲ ਵਿਆਹ ਕਰਵਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। publive-image ਦੱਸ ਦਈਏ ਇਹ ਗਾਇਕ ਜੋੜੀ ਦੇ ਦੋ ਬੇਟੇ ਹਨ ਇੱਕ ਦਾ ਨਾਂ ਸਾਰੰਗ ਤੇ ਦੂਜੇ ਦਾ ਨਾਂ ਅਲਾਪ ਹੈ। ਦੋਵੇਂ ਹੀ ਪੁੱਤਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹੀ ਕੰਮ ਕਰ ਰਹੇ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment