ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਬਰਥ ਡੇਅ ‘ਤੇ ਕੁਝ ਇਸ ਤਰ੍ਹਾਂ ਕੀਤਾ ਪਿਆਰ ਦਾ ਇਜ਼ਹਾਰ

Written by  Lajwinder kaur   |  January 15th 2020 11:38 AM  |  Updated: January 15th 2020 11:42 AM

ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਬਰਥ ਡੇਅ ‘ਤੇ ਕੁਝ ਇਸ ਤਰ੍ਹਾਂ ਕੀਤਾ ਪਿਆਰ ਦਾ ਇਜ਼ਹਾਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਤੇ ਬਾਕਮਾਲ ਗਾਇਕਾ ਅਮਰ ਨੂਰੀ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਲਾਈਫ਼ ਪਾਟਨਰ ਸਰਦੂਲ ਸਿਕੰਦਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਤਸਵੀਰ ਦੇ ਨਾਲ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਡਾਰਲਿੰਗ...ਰੱਬ ਤੁਹਾਨੂੰ ਖੁਸ਼ੀਆਂ ਭਰੀ ਸੋਹਣੀ ਲੰਮੀ ਤੰਦਰੁਸਤ ਜ਼ਿੰਦਗੀ ਦੇਵੇ...ਬਹੁਤ ਸਾਰਾ ਪਿਆਰ ਮੇਰੀ ਜਾਨ..’Sardool Sikander

ਹੋਰ ਵੇਖੋ:ਅੱਜ ਹੈ ਪ੍ਰਭ ਗਿੱਲ ਦਾ ਜਨਮ ਦਿਨ, ਕਦੇ ਕਮਾਉਂਦੇ ਸਨ 300 ਰੁਪਏ, ਦਿਲਜੀਤ ਦੋਸਾਂਝ ਦੇ ਨਾਲ ਕੋਰਸ ਸਿੰਗਰ ਵੀ ਕੀਤਾ ਸੀ ਕੰਮ

ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੇ ਪਸੰਦੀਦਾ ਲਵ ਕਪਲਸ ‘ਚੋਂ ਇੱਕ ਨੇ। ਜ਼ਿਕਰਯੋਗ ਹੈ ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਵਿਆਹ ‘ਚ ਅਖਾੜੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਦੋਵਾਂ ਗਾਇਕਾਂ ਨੂੰ ਆਪਣੇ ਪਿਆਰ ਨੂੰ ਪਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ ਸੀ। ਕਿਉਂਕਿ ਇਸ ਵਿਆਹ ਦੇ ਖਿਲਾਫ ਨੂਰੀ ਦੇ ਪਰਿਵਾਰ ਦਾ ਹਰ ਮੈਂਬਰ ਸੀ। ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ।

 

View this post on Instagram

 

happ new year ????

A post shared by Amar Noori (@amarnooriworld) on

ਦੋਵਾਂ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ ਰੋਡ ਦੇ ਉੱਤੇ, ਮੇਰਾ ਦਿਓਰ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੌਣ ਹੱਸਦੀ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦੱਸ ਦਈਏ ਅਮਰ ਨੂਰੀ ਬਿਹਤਰੀਨ ਅਦਾਕਾਰਾ ਵੀ ਨੇ ਉਨ੍ਹਾਂ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network