ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸਾਂਝੀ ਕੀਤੀ ਅਣਦੇਖੀ ਤਸਵੀਰ

written by Lajwinder kaur | April 27, 2022

ਪੰਜਾਬੀ ਮਿਊਜ਼ਿਕ ਜਗਤ ਦੀ ਸਭ ਤੋਂ ਪਿਆਰੀ ਜੋੜੀ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਰਹੀ ਹੈ ਤੇ ਰਹੇਗੀ। ਹਰ ਕੋਈ ਦੋਵਾਂ ਦੇ ਪਿਆਰ ਦੀ ਮਿਸਾਲ ਦਿੰਦਾ ਹੈ। ਪਰ ਪਰਮਾਤਮਾ ਦੇ ਰੰਗਾਂ ਅੱਗੇ ਕਿਸੇ ਦੀ ਨਹੀਂ ਚੱਲੀ, ਜਿਸ ਕਰਕੇ ਪਿਛਲੇ ਸਾਲ ਦਿੱਗਜ ਤੇ ਸ਼ਾਨਦਾਰ ਸ਼ਖ਼ਸ਼ੀਅਤੇ ਮਾਲਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਆਪਣੇ ਪਿੱਛੇ ਉਹ ਆਪਣੀ ਧਰਮ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਅਮਰ ਨੂਰੀ ਅਕਸਰ ਹੀ ਆਪਣੇ ਮਰਹੂਮ ਪਤੀ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸ਼ੇਅਰ ਕਰਦੇ ਰਹਿੰਦੇ ਨੇ।

ਹੋਰ ਪੜ੍ਹੋ : ਮੁੰਬਈ ਟਰੇਨ ‘ਚ ਐਸ਼ਵਰਿਆ ਦੇ ਗੀਤ ‘ਤੇ ਬਾਹੂਬਲੀ ਪ੍ਰਭਾਸ ਵਰਗੇ ਨਜ਼ਰ ਆਉਣ ਵਾਲੇ ਸਖ਼ਸ਼ ਨੇ ਕੀਤਾ ਸ਼ਾਨਦਾਰ ਡਾਂਸ

ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਤਸਵੀਰ ‘ਚ ਦੇਖ ਸਕਦੇ ਹੋ ਸਰਦੂਲ ਸਿਕੰਦਰ ਬਗੀਚੇ 'ਚ ਬੈਠੇ ਹੋਏ ਨੇ ਤੇ ਅਮਰ ਨੂਰੀ ਮਸਤੀ ਦੇ ਮੂਡ 'ਚ ਆਪਣੇ ਪਤੀ ਦੀ ਬਾਂਹ ਉੱਤੇ ਬੈਠੀ ਹੋਈ ਹੈ।

Sardool sikander and Amar noori image From Instagram

ਦੋਵੇਂ ਜਣੇ ਫਨੀ ਐਕਸਪ੍ਰੈਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਨਿਸ਼ਾ ਬਾਨੋ, ਯੁਵਿਕਾ ਚੌਧਰੀ, ਨੀਰੂ ਬਾਜਵਾ ਨੇ ਕਮੈਂਟ ਬਾਕਸ ਚ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕਰ ਰਹੇ ਹਨ।

Sardool Sikander and Amar noori image From Instagram

ਜੇ ਗੱਲ ਕਰੀਏ ਅਮਰ ਨੂਰੀ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਹਰਭਜਨ ਮਾਨ ਦੀ ਫ਼ਿਲਮ ਪੀ.ਆਰ ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ ‘ਅੱਖੀਆਂ ਉਡੀਕ ਦੀਆਂ’ ਚ ਕੰਮ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਅਮਰ ਨੂਰੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕਾ ਹੋਣ ਦੇ ਨਾਲ ਉਹ ਬਾਕਮਾਲ ਦੀ ਅਦਾਕਾਰਾ ਵੀ ਰਹੀ ਹੈ।

ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

 

 

View this post on Instagram

 

A post shared by Amar Noori (@amarnooriworld)

You may also like