ਵੱਡੀ ਗੱਲ ਬਾਤ ਤੋਂ ਬਾਅਦ ਹੁਣ ਅਮਰ ਸੈਂਬੀ ਲੈ ਕੇ ਆ ਰਹੇ ਨੇ ਨਵਾਂ ਗੀਤ 'ਮੁੰਡਾ ਸੋਹਣਾ ਜਿਹਾ'

Written by  Aaseen Khan   |  October 11th 2019 06:05 PM  |  Updated: October 11th 2019 06:05 PM

ਵੱਡੀ ਗੱਲ ਬਾਤ ਤੋਂ ਬਾਅਦ ਹੁਣ ਅਮਰ ਸੈਂਬੀ ਲੈ ਕੇ ਆ ਰਹੇ ਨੇ ਨਵਾਂ ਗੀਤ 'ਮੁੰਡਾ ਸੋਹਣਾ ਜਿਹਾ'

ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 7 ਦੇ ਵਿਜੇਤਾ ਗਾਇਕ ਅਮਰ ਸੈਂਬੀ ਜਿੰਨ੍ਹਾਂ ਨੇ ਵੱਡਾ ਖ਼ਿਤਾਬ ਤਾਂ ਆਪਣੇ ਨਾਮ ਕੀਤਾ ਹੀ ਹੈ ਨਾਲ ਵਾਇਸ ਆਫ਼ ਪੰਜਾਬ ਦੇ ਮੰਚ ਤੋਂ ਮਿਲੀ ਪ੍ਰਸਿੱਧੀ ਨੂੰ ਆਪਣੇ ਗਾਣਿਆਂ ਨਾਲ ਕਾਇਮ ਰੱਖਿਆ ਹੈ। ਪਿਛਲੇ ਦਿਨੀਂ ਵੱਡੀ ਗੱਲ ਬਾਤ ਗਾਣੇ ਦੇ ਨਾਲ ਹਰ ਪਾਸੇ ਚਰਚਾ ਖੱਟਣ ਵਾਲੇ ਅਮਰ ਸੈਂਬੀ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਮੁੰਡਾ ਸੋਹਣਾ ਜਿਹਾ'।

 

View this post on Instagram

 

A post shared by Amar Sehmbi (@iamamarsehmbiofficial) on

ਇਸ ਗਾਣੇ ਦਾ ਸੰਗੀਤ ਦੇਸੀ ਕਰਿਉ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸਿਮਰ ਦੋਰਾਹਾ ਦੇ ਬੋਲ ਹਨ। ਪੰਜਾਬੀ ਗੀਤਾਂ ਦੀ ਨਾਮੀ ਅਦਾਕਾਰਾ ਮਾਹੀ ਸ਼ਰਮਾ ਵੱਲੋਂ ਗਾਣੇ 'ਚ ਫ਼ੀਚਰ ਕੀਤਾ ਗਿਆ ਹੈ। ਸੰਦੀਪ ਸ਼ਰਮਾ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ।

ਹੋਰ ਵੇਖੋ : ਅਨਮੋਲ ਗਗਨ ਮਾਨ ਖੁਦ ਕਰ ਰਹੇ ਨੇ ਆਪਣੇ ਨਵੇਂ ਗਾਣੇ ਦਾ ਨਿਰਦੇਸ਼ਨ,ਦੇਖੋ ਕਿਸ ਕਦਰ ਹੋ ਰਹੀ ਹੈ ਮਿਹਨਤ

ਅਮਰ ਸੈਂਬੀ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ‘ਚ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ, ਆਦਿ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨਾਂ ਦੇ ਲਾਈਵ ਗਾਏ ਗੀਤ ਅਕਸਰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ।ਦੇਖਣਾ ਹੋਵੇਗਾ ਹੁਣ ਇਸ ਨਵੇਂ ਗੀਤ 'ਚ ਕੀ ਵੱਖਰਾਂ ਅਤੇ ਨਵਾਂ ਅਮਰ ਸੈਂਬੀ ਲੈ ਕੇ ਆਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network