ਦੇਖੋ ਵੀਡੀਓ : ਅਮਰ ਸੈਂਬੀ ਆਪਣੇ ਨਵੇਂ ਗੀਤ ‘Gold Di Jutti’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

written by Lajwinder kaur | November 13, 2020

ਪੰਜਾਬੀ ਗਾਇਕ ਅਮਰ ਸੈਂਬੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਗੋਲਡ ਦੀ ਜੁੱਤੀ (Gold Di Jutti) ਟਾਈਟਲ ਹੇਠ ਰੋਮਾਂਟਿਕ ਸੌਂਗ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । amar senmbi ਹੋਰ ਪੜ੍ਹੋ : ਕੰਗਨਾ ਰਣੌਤ ਦੇ ਆਪਣੀ ਨਵੀਂ ਭਾਬੀ ਦਾ ਪਰਿਵਾਰ ‘ਚ ਕੀਤਾ ਸਵਾਗਤ, ਤਸਵੀਰ ਸ਼ੇਅਰ ਕਰਕੇ ਦੁਲਹਾ-ਦੁਲਹਣ ਦੇ ਲਈ ਮੰਗੀਆਂ ਅਸੀਸਾਂ
ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ । ਪਿਆਰ ਦੇ ਰੰਗਾਂ ਨਾਲ ਭਰੇ ਬੋਲ Kulshan Sandhu ਨੇ ਲਿਖੇ ਨੇ ਤੇ ਮਿਊਜ਼ਿਕ ਦਾ ਕਿਡ ਦਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ Jaci Saini ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਅਮਰ ਸੈਂਬੀ ਤੇ ਫੀਮੇਲ ਮਾਡਲ Charvi Dutta। ਇਸ ਪੂਰੇ ਗੀਤ ਨੂੰ ਜੱਸ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । amar sehmbi pic ਇਸ ਤੋਂ ਪਹਿਲਾਂ ਵੀ ਅਮਰ ਸੈਂਬੀ ਕਈ ਬਿਹਤਰੀਨ ਗੀਤ ਜਿਵੇਂ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ,ਮੁੰਡਾ ਸੋਹਣਾ ਜਿਹਾ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਦੱਸ ਦਈਏ ਉਹ ਪੀਟੀਸੀ ਪੰਜਾਬੀ ਸੁਪਰ ਹਿੱਟ ਸ਼ੋਅ ‘ਵਾਇਸ ਆਫ਼ ਪੰਜਾਬ’ ਸੀਜ਼ਨ 7 ਦੇ ਵਿਜੇਤਾ ਰਹਿ ਚੁੱਕੇ ਨੇ । godl di jutti new song

0 Comments
0

You may also like