ਦੇਖੋ ਵੀਡੀਓ : ਅਮਰ ਸੈਂਬੀ ਆਪਣੇ ਨਵੇਂ ਗੀਤ ‘Gold Di Jutti’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ
ਪੰਜਾਬੀ ਗਾਇਕ ਅਮਰ ਸੈਂਬੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਗੋਲਡ ਦੀ ਜੁੱਤੀ (Gold Di Jutti) ਟਾਈਟਲ ਹੇਠ ਰੋਮਾਂਟਿਕ ਸੌਂਗ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।
ਹੋਰ ਪੜ੍ਹੋ : ਕੰਗਨਾ ਰਣੌਤ ਦੇ ਆਪਣੀ ਨਵੀਂ ਭਾਬੀ ਦਾ ਪਰਿਵਾਰ ‘ਚ ਕੀਤਾ ਸਵਾਗਤ, ਤਸਵੀਰ ਸ਼ੇਅਰ ਕਰਕੇ ਦੁਲਹਾ-ਦੁਲਹਣ ਦੇ ਲਈ ਮੰਗੀਆਂ ਅਸੀਸਾਂ
ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ । ਪਿਆਰ ਦੇ ਰੰਗਾਂ ਨਾਲ ਭਰੇ ਬੋਲ Kulshan Sandhu ਨੇ ਲਿਖੇ ਨੇ ਤੇ ਮਿਊਜ਼ਿਕ ਦਾ ਕਿਡ ਦਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ Jaci Saini ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਅਮਰ ਸੈਂਬੀ ਤੇ ਫੀਮੇਲ ਮਾਡਲ Charvi Dutta। ਇਸ ਪੂਰੇ ਗੀਤ ਨੂੰ ਜੱਸ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।
ਇਸ ਤੋਂ ਪਹਿਲਾਂ ਵੀ ਅਮਰ ਸੈਂਬੀ ਕਈ ਬਿਹਤਰੀਨ ਗੀਤ ਜਿਵੇਂ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ,ਮੁੰਡਾ ਸੋਹਣਾ ਜਿਹਾ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਦੱਸ ਦਈਏ ਉਹ ਪੀਟੀਸੀ ਪੰਜਾਬੀ ਸੁਪਰ ਹਿੱਟ ਸ਼ੋਅ ‘ਵਾਇਸ ਆਫ਼ ਪੰਜਾਬ’ ਸੀਜ਼ਨ 7 ਦੇ ਵਿਜੇਤਾ ਰਹਿ ਚੁੱਕੇ ਨੇ ।