‘Sikandar’ ਗੀਤ ਛਾਇਆ ਟਰੈਂਡਿੰਗ ‘ਚ, ਵਿਦੇਸ਼ ‘ਚ ਪੜ੍ਹਣ ਗਏ ਨੌਜਵਾਨ ਦੇ ਹੱਡ ਭੰਨਵੀਂ ਮਿਹਨਤਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਅਮਰ ਸੈਂਬੀ, ਦੇਖੋ ਵੀਡੀਓ

Written by  Lajwinder kaur   |  May 02nd 2021 10:45 AM  |  Updated: May 02nd 2021 10:47 AM

‘Sikandar’ ਗੀਤ ਛਾਇਆ ਟਰੈਂਡਿੰਗ ‘ਚ, ਵਿਦੇਸ਼ ‘ਚ ਪੜ੍ਹਣ ਗਏ ਨੌਜਵਾਨ ਦੇ ਹੱਡ ਭੰਨਵੀਂ ਮਿਹਨਤਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਅਮਰ ਸੈਂਬੀ, ਦੇਖੋ ਵੀਡੀਓ

ਗਾਇਕ ਅਮਰ ਸੈਂਬੀ ਆਪਣੇ ਨਵੇਂ ਗੀਤ ‘ਸਿੰਕਦਰ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਇਸ ਗੀਤ ਦੇ ਰਾਹੀਂ ਉਨ੍ਹਾਂ ਵਿਦੇਸ਼ਾਂ ‘ਚ ਪੜ੍ਹਣ ਗਏ ਪੰਜਾਬ ਦੇ ਬੱਚਿਆਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਕਿਵੇਂ ਬਾਰਵੀਂ ਪਾਸ ਕਰਨ ਤੋਂ ਬਾਅਦ ਨਿੱਕੀ ਉਮਰ ‘ਚ ਹੀ ਬੱਚੇ ਵਿਦੇਸ਼ਾਂ ‘ਚ ਆਪਣੇ ਸੁਫ਼ਨੇ ਪੂਰੇ ਕਰਨ ਜਾਂਦੇ ਨੇ।

amar sehmbi new song image source- instagram

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਸਾਂਝਾ ਕੀਤਾ ਬੈਲੀ ਡਾਂਸ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਅੰਦਾਜ਼, ਦੇਖੋ ਵੀਡੀਓ

gill raunta written new song sikandar image source- youtube

ਜੇ ਗੱਲ ਕਰੀਏ ਇਸ ਗਾਣੇ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਗਿੱਲ ਰੌਂਤਾ ਦੀ ਕਲਮ ‘ਚੋਂ ਨਿਕਲੇ ਨੇ ਤੇ ਗਾਇਕ ਅਮਰ ਸੈਂਬੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗਾਣੇ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ।  ਗਾਣੇ ਦਾ ਸ਼ਾਨਦਾਰ ਵੀਡੀਓ Ballie Singh ਤੇ Punnu Garcha ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

sikandar new song sung by amar sehmbi image source- youtube

ਵੀਡੀਓ ‘ਚ ਦੇਖਾਇਆ ਗਿਆ ਹੈ ਕਿ ਪੰਜਾਬੀ ਨੌਜਵਾਨਾਂ ਕਿਵੇਂ ਵਿਦੇਸ਼ਾਂ ‘ਚ ਜਾ ਕੇ ਮਿਹਨਤਾਂ ਕਰਦੇ ਨੇ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਜੇ ਗੱਲ ਕਰੀਏ ਅਮਰ ਸੈਂਬੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network