‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ’ਚ ਅਮਰ ਸੈਂਹਬੀ, ਤਨਿਕਸ਼ ਕੌਰ ਨੇ ਆਪਣੀ ਪ੍ਰਫਾਰਮੈਂਸ ਨਾਲ ਬੰਨਿਆ ਰੰਗ

written by Rupinder Kaler | November 21, 2020

ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ਦੀ ਸ਼ੁਰੂਆਤ ਹੋ ਗਈ ਹੈ । ਇੱਕ ਤੋਂ ਬਾਅਦ ਇੱਕ ਗਾਇਕਾਂ ਦੀ ਪ੍ਰਫਾਰਮੈਂਸ ਨੇ ਦਰਸ਼ਕਾਂ ਨੂੰ ਬੰਨ ਕੇ ਬਿਠਾ ਦਿੱਤਾ ਹੈ । ਹਰ ਕੋਈ ਆਪਣੇ ਫੇਵਰੇਟ ਗਾਇਕ ਦੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ । ਸੋਨਾਲੀ ਡੋਗਰਾ , ਅਮਰ ਸੈਂਹਬੀ, ਤਨਿਕਸ਼ ਕੌਰ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ । ਅਮਰ ਸੈਂਹਬੀ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਹਰ ਕਿਸੇ ਨੂੰ ਝੂਮਣ ਲਾ ਦਿੱਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮੰਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ । tanishq ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਪੀਟੀਸੀ ਪੰਜਾਬੀ ’ਤੇ ਨਵੇਂ ਤੋਂ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਹਨ । ਤੁਹਾਡੀ ਹਰ ਸ਼ਾਮ ਨੂੰ ਮਿਊਜ਼ੀਕਲ ਬਨਾਉਣ ਲਈ ‘ਮਿਊਜ਼ਿਕ ਕੰਸਰਟ’ ਕਰਵਾਏ ਜਾ ਰਹੇ ਹਨ । sonali ਇਸੇ ਲੜੀ ਦੇ ਤਹਿਤ ਇਹ ਕੰਸਰਟ ਵੀ ਕਰਵਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕੋਰੋਨਾ ਮਹਾਮਾਰੀ ਦੇ ਚਲਦੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਕਰ ਦਿੱਤੇ ਗਏ ਸਨ ਉੱਥੇ ਪੀਟੀਸੀ ਪੰਜਾਬੀ ਨੇ ਪਹਿਲਾਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ-2020’ ਤੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਕਰਵਾ ਕੇ ਇਹ ਸਾਫ ਕਰ ਦਿੱਤਾ ਹੈ ਕਿ ਐਂਟਰਟੇਨਮੈਂਟ ਦੇ ਮਾਮਲੇ ਵਿੱਚ ‘ਪੀਟੀਸੀ ਪੰਜਾਬੀ ਦਾ ਕੋਈ ਮੁਕਾਬਲਾ ਨਹੀਂ ਹੈ’।

0 Comments
0

You may also like