ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਲਈ ਸ਼ੂਟਿੰਗ ਕੀਤੀ ਸ਼ੁਰੂ, ਦਿਖਾਈ ਪਹਿਲੀ ਝਲਕ

written by Lajwinder kaur | October 20, 2022 09:57pm

Diljit Dosanjh-Amar Singh Chamkila biopic: ਪੰਜਾਬੀ ਗਾਇਕ/ਅਦਾਕਾਰ ਦਿਲਜੀਤ ਦੋਸਾਂਝ ਆਪਣੇ ਪ੍ਰਸ਼ੰਸਕਾਂ ਨੂੰ ਬੈਕ ਟੂ ਬੈਕ ਖੁਸ਼ਖਬਰੀ ਦੇ ਰਹੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂਝ ਦੀ ਇੱਕ ਨਵੇਂ ਲੁੱਕ ਵਾਲੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੀ ਸਫਲਤਾ ਦੇ ਝੰਡੇ ਗੱਡਣ ਤੋਂ ਬਾਅਦ ਹੁਣ ਗਾਇਕ/ਐਕਟਰ ਦਿਲਜੀਤ ਦੋਸਾਂਝ ਨੇ ਹੁਣ ਇਮਤਿਆਜ਼ ਅਲੀ ਨਾਲ ਆਪਣੇ ਉਡੀਕ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੂੰ ਖੁਸ਼ ਕਰਨ ਲਈ ਵਿੱਕੀ ਕੌਸ਼ਲ ਬਣੇ ਫੋਟੋਗ੍ਰਾਫਰ, ਪ੍ਰਸ਼ੰਸਕ ਕਰ ਰਹੇ ਨੇ ਇਸ ਜੋੜੇ ਦੀ ਤਾਰੀਫ, ਦੇਖੋ ਵੀਡੀਓ

image source: instagram

ਦਿਲਜੀਤ ਦੋਸਾਂਝ ਅਤੇ ਇਮਤਿਆਜ਼ ਅਲੀ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ 'ਤੇ ਇਕੱਠੇ ਕੰਮ ਕਰਨ ਲਈ ਸੁਰਖੀਆਂ 'ਚ ਹਨ। ਇਹ ਫ਼ਿਲਮ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਦਿਲਜੀਤ ਦੋਸਾਂਝ ਨੇ ਹੁਣ ਆਪਣੀ ਆਉਣ ਵਾਲੀ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ ਅਤੇ ਖੁਲਾਸਾ ਕੀਤਾ ਹੈ ਕਿ ਇਸ ਦੀ ਸ਼ੂਟਿੰਗ ਹਾਲ ਹੀ ਵਿੱਚ ਸ਼ੁਰੂ ਹੋਈ ਹੈ।

diljit dosanjh chamkila biopic movie image source: instagram

ਐਕਟਰ ਦਿਲਜੀਤ ਦੋਸਾਂਝ ਨੇ ਇੱਕ ਛੋਟੀ ਜਿਹੀ ਝਲਕ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਪਹਿਲਾਂ ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫਿਰ ਬਾਅਦ ਵਿੱਚ ਨਿੱਕੀ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਕਾਫੀ ਵਾਲੇ ਕੱਪ ਨਾਲ ਨਜ਼ਰ ਆ ਰਹੇ ਹਨ। ਜਿਸ ਉੱਤੇ ਲਿਖਿਆ ਹੋਇਆ ਹੈ 'ਨਵੀਂ ਫਿਲਮ ਨਵੀਂ ਲੁੱਕ'।

image source: instagram

ਗਾਇਕ ਦੁਆਰਾ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਸੀ, ਹਾਲਾਂਕਿ, ਵੀਡੀਓ ਨੇ ਪਹਿਲਾਂ ਹੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਇਸ ਤੋਂ ਪਹਿਲਾਂ 'ਦੋਸਾਂਝਵਾਲਾ' ਨੇ ਆਪਣੇ ਇੰਸਟਾਗ੍ਰਾਮ 'ਤੇ ਅਮਰ ਸਿੰਘ ਚਮਕੀਲਾ 'ਤੇ ਬਣ ਰਹੀ ਬਾਇਓਪਿਕ ਲਈ ਸੰਗੀਤਕਾਰ ਏਆਰ ਰਹਿਮਾਨ ਅਤੇ ਸ਼ਾਨਦਾਰ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਨੇ ਯਕੀਨੀ ਤੌਰ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਪੈਦਾ ਕੀਤੀ ਹੈ।

ਖਬਰ ਸੀ ਕਿ ਅਮਰ ਸਿੰਘ ਚਮਕੀਲਾ 'ਤੇ ਬਣਨ ਵਾਲੀ ਬਾਇਓਪਿਕ 'ਚ ਪਰਿਣੀਤੀ ਚੋਪੜਾ ਨਾਲ ਦਿਲਜੀਤ ਦੋਸਾਂਝ ਦੀ ਜੋੜੀ ਹੋਵੇਗੀ, ਜਿਸ ਦਾ ਨਿਰਦੇਸ਼ਨ ਇਮਤਿਆਜ਼ ਅਲੀ ਕਰ ਰਹੇ ਹਨ। ਹਾਲਾਂਕਿ, ਨਿਰਮਾਤਾਵਾਂ ਦੁਆਰਾ ਅਜੇ ਤੱਕ ਇਸ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।

 

You may also like