Advertisment

ਗੋਰੇ ਵੀ ਹਨ ਅਮਰ ਸਿੰਘ ਚਮਕੀਲੇ ਦੇ ਫੈਨ, ਗੋਰੇ ਨੇ ਗਾਇਆ 'ਪਹਿਲੇ ਲਲਕਾਰੇ ਨਾਲ' 

author-image
By Rupinder Kaler
New Update
ਗੋਰੇ ਵੀ ਹਨ ਅਮਰ ਸਿੰਘ ਚਮਕੀਲੇ ਦੇ ਫੈਨ, ਗੋਰੇ ਨੇ ਗਾਇਆ 'ਪਹਿਲੇ ਲਲਕਾਰੇ ਨਾਲ' 
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਮਕੀਲਾ ਉਹ ਚਮਕਦਾ ਸਿਤਾਰਾ ਸੀ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ ਸੀ । ਉਸ ਦੇ ਗਾਣੇ ਅੱਜ ਚੀ ਸੁਣੇ ਤੇ ਗਾਏ ਜਾਂਦੇ ਹਨ । ਚਮਕੀਲੇ ਦੇ ਗਾਣੇ ਸਿਰਫ ਪੰਜਾਬੀ ਹੀ ਨਹੀਂ ਬਲਕਿ ਅੰਗਰੇਜ਼ ਵੀ ਗਾਉਂਦੇ ਹਨ । ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਅੰਗਰੇਜ਼ ਚਮਕੀਲੇ ਦਾ ਗਾਣਾ ਪਹਿਲੇ ਲਲਕਾਰੇ ਨਾਲ ਗਾ ਰਿਹਾ ਹੈ । ਅੰਗਰੇਜ਼ ਨੂੰ ਭਾਵੇਂ ਇਸ ਗਾਣੇ ਦੀ ਸਮਝ ਨਾ ਹੀ ਲਗਦੀ ਹੋਵੇ ਪਰ ਜਿਸ ਤਰ੍ਹਾਂ ਉਸ ਵੱਲੋਂ ਗਾਣਾ ਗਾਇਆ ਜਾ ਰਿਹਾ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਗੋਰਾ ਚਮਕੀਲੇ ਦਾ ਕੱਟੜ ਫੈਨ ਹੈ । ਲੋਕ ਇਸ ਵੀਡਿਓ ਨੂੰ ਕਾਫੀ ਲਾਈਕ ਕਰ ਰਹੇ ਹਨ । ਅਮਰ ਸਿੰਘ ਚਮਕੀਲੇ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਜਿਸ ਸਮੇਂ ਉਸ ਦਾ ਦੌਰ ਚਲ ਰਿਹਾ ਸੀ  ਉਸ ਸਮੇਂ ਹਰ ਪਾਸੇ ਚਮਕੀਲਾ ਹੀ ਚਮਕੀਲਾ ਹੁੰਦੀ ਸੀ । https://www.instagram.com/p/Bv28aCMBWuH/?utm_source=ig_web_copy_link ਇਸੇ ਲਈ ਉਹਨਾਂ ਦੇ ਨਾਂ 365 ਦਿਨਾਂ ਵਿੱਚ 366 ਅਖਾੜੇ ਲਗਾਉਣ ਦਾ ਰਿਕਾਰਡ ਕਾਇਮ ਹੈ ।ਇਹ ਉਹ ਸਮਾਂ ਸੀ ਜਦੋਂ ਵੱਡੇ ਗਾਇਕ ਲਾਈਵ ਸਟੇਜ ਸ਼ੋਅ ਲਈ ਤਰਸਦੇ ਸਨ ਪਰ ਅਮਰ ਸਿੰਘ ਚਮਕੀਲਾ ਦੇ ਹਰ ਥਾਂ ਤੇ ਸਟੇਜ ਸ਼ੋਅ ਹੋ ਰਹੇ ਸਨ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਅਖਾੜਿਆਂ ਦੀ ਅਡਵਾਂਸ ਬੁਕਿੰਗ ਹੁੰਦੀ ਸੀ । ਚਮਕੀਲਾ ਪਹਿਲਾਂ ਸ਼ਿੰਦੇ ਲਈ ਗਾਣੇ ਲਿਖਦਾ ਸੀ ਪਰ ਗਾਣੇ ਲਿਖਦੇ ਲਿਖਦੇ ਉਸ ਨੂੰ ਗਾਉਣ ਦਾ ਵਲ੍ਹ ਵੀ ਆ ਗਿਆ ਤੇ ਦੇਖਦੇ ਹੀ ਦੇਖਦੇ ਉਹ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਪਰ ਸਟਾਰ ਬਣ ਗਏ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment