ਗਿਲੋਅ ਡੇਂਗੂ ਦਾ ਇਲਾਜ਼ ਹੀ ਨਹੀਂ ਕਰਦਾ, ਇਹਨਾਂ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

written by Rupinder Kaler | November 07, 2020

ਗਿਲੋਅ ਦੀ ਵਰਤੋਂ ਡੇਂਗੂ ਦੇ ਇਲਾਜ਼ ਲਈ ਕੀਤੀ ਜਾਂਦੀ ਹੈ । ਪਰ ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਕਈ ਬਿਮਾਰੀਆਂ ਨੂੰ ਦੂਰ ਰੱਖਦੇ ਹਨ । ਇਸ ਵਿੱਚ ਫਾਸਫੋਰਸ, ਤਾਂਬਾ, ਕੈਲਸ਼ੀਅਮ, ਜ਼ਿੰਕ ਵਰਗੇ ਬਹੁਤ ਸਾਰੇ ਜ਼ਰੂਰੀ ਪਦਾਰਥ ਪਾਏ ਜਾਂਦੇ ਹਨ। ਗਿਲੋਅ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਲਈ ਕੰਮ ਕਰਦਾ ਹੈ ਜੇ ਤੁਸੀਂ ਰੋਜ਼ ਗਿਲੋਅ ਦਾ ਜੂਸ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਵਰਦਾਨ ਦਾ ਕੰਮ ਕਰਦਾ ਹੈ।

giloy

 

ਹੋਰ ਪੜ੍ਹੋ :

giloy-juice

ਜੇ ਤੁਸੀਂ ਇਸ ਦੇ ਰਸ ਪੀਂਦੇ ਹੋ ਤਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਲਦੀ ਦੂਰ ਹੋ ਜਾਣਗੀਆਂ । ਗਿਲੋਅ ਤੁਹਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾ ਕੇ ਤੁਹਾਡੀ ਭੁੱਖ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ। ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹੋ ਰਹੀਆਂ ਹਨ, ਉਨ੍ਹਾਂ ਨੂੰ ਆਂਵਲੇ ਦਾ ਜੂਸ ਗਿਲੋਅ ਦੇ ਜੂਸ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ।

giloy-juice

ਇਹ ਤੁਹਾਡੀਆਂ ਅੱਖਾਂ ਵਿਚਲੀ ਕਮਜ਼ੋਰ ਰੋਸ਼ਨੀ ਨੂੰ ਮਜ਼ਬੂਤ ਬਣਾਵੇਗਾ। ਸਰੀਰ ਵਿਚ ਵਾਧੂ ਚਰਬੀ ਨਾਲ ਜੂਝ ਰਹੇ ਲੋਕਾਂ ਨੂੰ ਇਸ ਰਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਗਿਲੋਅ ਦਾ ਜੂਸ ਠੰਡੇ ਅਤੇ ਖੰਘ ਦੇ ਦੌਰਾਨ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰੇਗਾ ।

0 Comments
0

You may also like