ਤਾਂਬੇ ਦੇ ਭਾਂਡਿਆਂ ਵਿੱਚ ਪਾਣੀ ਪੀਣ ਦੇ ਹਨ ਇਹ 10 ਫਾਇਦੇ, ਜਾਣਕੇ ਤਾਂਬੇ ਦਾ ਭਾਂਡਾ ਖਰੀਦਣ ਲਈ ਹੋ ਜਾਓਗੇ ਮਜ਼ਬੂਰ

Written by  Rupinder Kaler   |  September 04th 2020 05:06 PM  |  Updated: September 17th 2020 05:48 PM

ਤਾਂਬੇ ਦੇ ਭਾਂਡਿਆਂ ਵਿੱਚ ਪਾਣੀ ਪੀਣ ਦੇ ਹਨ ਇਹ 10 ਫਾਇਦੇ, ਜਾਣਕੇ ਤਾਂਬੇ ਦਾ ਭਾਂਡਾ ਖਰੀਦਣ ਲਈ ਹੋ ਜਾਓਗੇ ਮਜ਼ਬੂਰ

ਕਈ ਸਾਲ ਪਹਿਲਾਂ ਲੋਕ ਖਾਣ ਪੀਣ ਲਈ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ । ਹਾਲਾਂਕਿ ਕੁਝ ਘਰਾਂ ਵਿੱਚ ਹੁਣ ਵੀ ਤਾਂਬੇ ਦੇ ਭਾਂਡੇ ਵਿੱਚ ਪੀਣ ਵਾਲਾ ਪਾਣੀ ਰੱਖਿਆ ਜਾਂਦਾ ਹੈ । ਇਸ ਤੋਂ ਇਲਾਵਾ ਵੱਖ ਵੱਖ ਵੈੱਬਸਾਇਟਾਂ ਤੇ ਵੀ ਇਸ ਦਾ ਖੂਬ ਪ੍ਰਚਾਰ ਹੁੰਦਾ ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤਾਂਬੇ ਦੇ ਭਾਂਡਿਆਂ ਦੀ ਵਰਤੋਂ  ਦੇ ਕੀ ਫਾਇਦੇ ਹਨ ।

  1. ਸਰੀਰ ਦੀਆਂ ਅਸ਼ੁੱਧੀਆਂ ਹੁੰਦੀਆਂ ਹਨ ਦੂਰ  :-  ਇਸ ਵਿੱਚ ਪਾਣੀ ਪੀਣ ਨਾਲ ਸਰੀਰ ਦੀਆਂ ਅਸ਼ੁੱਧੀਆਂ ਦੂਰ ਹੁੰਦੀਆਂ ਹਨ । ਇਸ ਤੋਂ ਇਲਾਵਾ ਇਹ ਸਾਡੇ ਖੂਨ ਨੂੰ ਸਾਫ ਵੀ ਰੱਖਦਾ ਹੈ ।
  2. ਦਿਲ ਤੇ ਕਿਡਨੀ ਦੇ ਮਰੀਜ਼ਾਂ ਲਈ ਫਾਇਦੇਮੰਦ :- ਦਿਲ ਤੇ ਕਿਡਨੀ ਦੇ ਮਰੀਜ਼ਾਂ ਨੂੰ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਦਾ ਬਹੁਤ ਫਾਇਦਾ ਹੁੰਦਾ ਹੈ । ਇਸ ਨਾਲ ਸਰੀਰ ਵਿੱਚ ਕਾਪਰ ਦੀ ਕਮੀ ਦੂਰ ਹੁੰਦੀ ਹੈ
  3. ਚਮੜੀ ਦੇ ਰੋਗ ਹੁੰਦੇ ਹਨ ਦੂਰ :- ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ । ਤਾਂਬੇ ਵਿੱਚ ਕੁਝ ਤੱੱਤ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਸੋਜ ਤੇ ਦਰਦ ਨੂੰ ਦੂਰ ਕਰਕ ਵਿੱਚ ਸਹਾਇਕ ਹੁੰਦੇ ਹਨ ।
  4. ਅਨੀਮੀਆ ਦਾ ਰੋਗ ਹੁੰਦਾ ਹੈ ਦੂਰ :- ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਨਾਲ ਥਾਈਰਾਈਡ ਨਹੀਂ ਹੁੰਦਾ । ਇਸ ਨਾਲ ਅਨੀਮੀਆ ਦਾ ਰੋਗ ਨਹੀਂ ਹੁੰਦਾ । ਇਹ ਪਾਚਨ ਸ਼ਕਤੀ ਵਧਾਉਂਦਾ ਹੈ ।
  5. ਦਰਦ ਤੋਂ ਮਿਲਦਾ ਹੈ ਛੁੱਟਕਾਰਾ  : ਤਾਂਬੇ 'ਚ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ ਜੋ ਸ਼ਰੀਰ 'ਚ ਦਰਦ, ਖਿਚਾਅ ਅਤੇ ਸੋਜ ਦੀ ਸਮੱਸਿਆ ਨਹੀਂ ਹੋਣ ਦਿੰਦੇ ਹਨ ।
  6. ਪੇਟ ਦੇ ਅੰਦਰ ਦੀ ਸੋਜ ਨੂੰ ਕਰਦੇ ਹੈ ਘੱਟ : ਤਾਂਬੇ ਵਿੱਚ ਪਾਏ ਜਾਣ ਵਾਲੇ ਗੁਣ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਪੇਟ ਦੇ ਅੰਦਰ ਦੀ ਸੋਜ ਨੂੰ ਘੱਟ ਕਰਦੇ ਹਨ । ਜਿਸ ਨਾਲ ਅਲਸਰ, ਐਸੀਡਿਟੀ , ਗੈਸ , ਬਦਹਜ਼ਮੀ ਜਿਹੀਆਂ ਸਮੱਸਿਆਵਾਂ ਜਲਦ ਠੀਕ ਹੋ ਜਾਂਦੀਆਂ ਹਨ  ।
  7. ਪੇਟ ਰੱਖਦਾ ਹੈ ਸਾਫ  : ਇਸ ਦੇ ਨਾਲ ਹੀ ਇਹ ਪੇਟ ਨੂੰ ਸਾਫ਼ ਕਰ ਡਿਟਾਕਸ ਕਰਨ 'ਚ ਵੀ ਮਦਦ ਕਰਦਾ ਹੈ । ਜਿਸ ਨਾਲ ਲੀਵਰ ਅਤੇ ਕਿਡਨੀ ਵੀ ਤੰਦਰੁਸਤ ਰਹਿੰਦੀਆਂ ਹਨ ।
  8. ਝੁਰੜੀਆਂ ਠੀਕ ਹੋ ਜਾਂਦੀਆਂ ਹਨ : ਇਹ ਪਾਣੀ ਨਵੀਆਂ ਸਵੱਸਥ ਚਮੜੀ ਦੀਆਂ ਕੋਸ਼ਿਕਾਵਾਂ ਦੀ ਸ਼ੁਰੂਆਤ ਕਰਦਾ ਹੈ. ਜਿਸ ਨਾਲ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਂਦੀਆਂ ਹਨ ।
  9. ਪਾਚਣਤੰਤਰ ਕਰਦਾ ਹੈ ਮਜ਼ਬੂਤ : ਤਾਂਬੇ ਦਾ ਪਾਣੀ ਪਾਚਣਤੰਤਰ ਨੂੰ ਮਜ਼ਬੂਤ ਕਰਦਾ ਹੈ. ਰਾਤ ਦੇ ਸਮੇਂ ਤਾਂਬੇ ਦੇ ਭਾਂਡੇ 'ਚ ਪਾਣੀ ਰੱਖ ਕੇ ਸਵੇਰੇ ਪਾਣੀ ਪੀਣ ਨਾਲ ਪਾਚਣਤੰਤਰ ਸਹੀ ਰਹਿੰਦਾ ਹੈ ।
  10. ਬੈਕਟੀਰੀਆ ਨੂੰ ਮਾਰਨ ਦੀ ਸ਼ਮਤਾ ਰੱਖਦਾ  : ਇਹ ਪਾਣੀ 'ਚ ਹਾਨੀਕਾਰਕ ਰੋਗਾਣੂੰ, ਕਵਕ ਅਤੇ ਬੈਕਟੀਰੀਆ ਨੂੰ ਮਾਰਨ ਦੀ ਸ਼ਮਤਾ ਰੱਖਦਾ ਹੈ. ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network