ਪ੍ਰਿਯੰਕਾ ਦੇ ਵਿਆਹ 'ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ 

Written by  Shaminder   |  December 01st 2018 08:32 AM  |  Updated: December 01st 2018 08:32 AM

ਪ੍ਰਿਯੰਕਾ ਦੇ ਵਿਆਹ 'ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ 

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਲੈ ਕੇ ਜੋਧਪੁਰ 'ਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ । ਉਦਯੋਗਪਤੀ ਮੁਕੇਸ਼ ਅੰਬਾਨੀ ਵੀ ਆਪਣੇ ਪਰਿਵਾਰ ਸਣੇ ਜੋਧਪੁਰ 'ਚ ਪਹੁੰਚ ਚੁੱਕੇ ਨੇ । ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ,ਧੀ ਈਸ਼ਾ ਅੰਬਾਨੀ ,ਪੁੱਤਰ ਅਨੰਤ ਅੰਬਾਨੀ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਨਾਲ ਜੋਧਪੁਰ ਪਹੁੰਚ ਚੁੱਕੇ ਨੇ ।

ਹੋਰ ਵੇਖੋ : ਅੰਬਾਨੀਆਂ ਦੇ ਵਿਆਹ ਦੇ ਕਾਰਡ ਨੂੰ ਵੀ ਮਾਤ ਪਾਉਂਦਾ ਪ੍ਰਿਯੰਕਾ ਚੋਪੜਾ ਅਤੇ ਨਿਕ ਦੇ ਵਿਆਹ ਦਾ ਕਾਰਡ, ਦੇਖੋ ਵੀਡਿਓ

https://www.instagram.com/p/Bqz-DoVDDpX/

ਇਸ ਉਦਯੋਗਪਤੀ ਪਰਿਵਾਰ ਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ।ਤੁਸੀਂ ਵੀ ਵੇਖੋ ਕਿ ਕਿਸ ਤਰ੍ਹਾਂ ਇਹ ਪਰਿਵਾਰ ਵੀ ਪ੍ਰਿਯੰਕਾ ਦੇ ਵਿਆਹ 'ਚ ਸ਼ਿਰਕਤ ਕਰਨ ਪਹੁੰਚਿਆ ਹੈ । ਮੁਕੇਸ਼ ਅੰਬਾਨੀ 'ਤੇ ਉਨ੍ਹਾਂ ਦਾ ਪਰਿਵਾਰ ਪ੍ਰਿਯੰਕਾ ਦੇ ਵਿਆਹ ਦੀਆਂ ਸਾਰੀਆਂ ਰਸਮਾਂ 'ਚ ਸ਼ਾਮਿਲ ਹੋਵੇਗਾ ।

ਹੋਰ ਵੇਖੋ : ਵਿਆਹ ਦੀਆਂ ਤਿਆਰੀਆਂ ਵਿਚਾਲੇ ਛੱਡ ਦਿੱਲੀ ਕਿਉਂ ਪਹੁੰਚੀ ਪ੍ਰਿਯੰਕਾ ਚੋਪੜਾ , ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

isha ambani isha ambani

ਪ੍ਰਿਯੰਕਾ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਜੋਧਪੁਰ ਦੇ ਉਮੇਦ ਪੈਲੇਸ 'ਚ ਹੋਣਗੀਆਂ । ਪ੍ਰਿਯੰਕਾ ਚੋਪੜਾ ਈਸ਼ਾ ਅੰਬਾਨੀ ਨੂੰ ਪ੍ਰਿਯੰਕਾ ਚੋਪੜਾ ਦਾ ਕਰੀਬੀ ਦੋਸਤ ਦੱਸਿਆ ਜਾਂਦਾ ਹੈ । ਇਹੀ ਕਾਰਨ ਹੈ ਅੰਬਾਨੀ ਪਰਿਵਾਰ ਇਸ ਵਿਆਹ 'ਚ ਸ਼ਿਰਕਤ ਕਰਨ ਲਈ ਪਹੁੰਚ ਚੁੱਕਿਆ ਹੈ ।

ambani family ambani family

ਤੁਹਾਨੂੰ ਦੱਸ ਦਈਏ ਕਿ ਦਸੰਬਰ ਦਾ ਮਹੀਨੇ ਕਪਿਲ ਸ਼ਰਮਾ ਦਾ ਵਿਆਹ ਵੀ ਇਸੇ ਮਹੀਨੇ ੧੨ ਦਸੰਬਰ ਨੂੰ ਹੋਣ ਜਾ ਰਿਹਾ ਹੈ ।ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੀ ਧੀ ਦਾ ਵਿਆਹ ਵੀ ਇਸੇ ਮਹੀਨੇ ਹੀ ਹੋਣਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network