Advertisment

ਅੰਬਰਦੀਪ ਸਿੰਘ ਨੇ ਆਪਣੀ ਅਗਲੀ ਫ਼ਿਲਮ 'ਛੱਲਾ ਮੁੜ ਕੇ ਨੀ ਆਇਆ' ਦਾ ਕੀਤਾ ਐਲਾਨ, ਕਲਾਕਾਰ ਦੇ ਰਹੇ ਨੇ ਵਧਾਈਆਂ

author-image
By Lajwinder kaur
New Update
ਅੰਬਰਦੀਪ ਸਿੰਘ ਨੇ ਆਪਣੀ ਅਗਲੀ ਫ਼ਿਲਮ 'ਛੱਲਾ ਮੁੜ ਕੇ ਨੀ ਆਇਆ' ਦਾ ਕੀਤਾ ਐਲਾਨ, ਕਲਾਕਾਰ ਦੇ ਰਹੇ ਨੇ ਵਧਾਈਆਂ
Advertisment
ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ ਅੰਬਰਦੀਪ ਸਿੰਘ Amberdeep Singh ਨੇ ਤੀਜਾ ਪੰਜਾਬ ਦੀ ਸਫਲਤਾ ਤੋਂ ਬਾਅਦ ਆਪਣੀ ਅਗਲੀ ਫ਼ਿਲਮ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹ
Advertisment
ਛੱਲਾ ਮੁੜ ਕੇ ਨੀ ਆਇਆ challa mud ke ni aya ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ। ਹੋਰ ਪੜ੍ਹੋ : ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ Amberdeep-Singh ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੀ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਅਗਲੀ ਫ਼ਿਲਮ ਬਹੁਤ ਜਲਦ ਆ ਰਹੀ ਹੈ....ਇਹ ਮੇਰਾ ਸਭ ਤੋਂ ਵੱਡਾ ਅਤੇ ਸੁਫਨੇ ਵਾਲਾ ਪ੍ਰੋਜੈਕਟ ਹੈ...ਤੱਦ ਤੱਕ ਆਪਣਾ ਪਿਆਰ ਦਿੰਦੇ ਰਹੋ ਤੀਜੇ ਪੰਜਾਬ ਨੂੰ’ । ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ। ਅਦਾਕਾਰਾ ਨਿਸ਼ਾ ਬਾਨੋ ਨੇ ਵੀ ਕਮੈਂਟ ਕਰਕੇ ਅੰਬਰਦੀਪ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਨੇ । ਜੇ ਗੱਲ ਕਰੀਏ ਫ਼ਿਲਮ ਦੇ ਫਰਸਟ ਲੁੱਕ ਪੋਸਟਰ ਦੀ ਤਾਂ ਉਹ ਬਹੁਤ ਹੀ ਖ਼ਾਸ ਹੈ। ਪੋਸਟਰ ਉੱਤੇ ਇੱਕ ਕਸ਼ਤੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਡੁੱਬਦਾ ਹੋਇਆ ਸੂਰਜ ਦਿਖਾਈ ਦੇ ਰਿਹਾ ਹੈ। ਪੋਸਟਰ ਤੋਂ ਹੀ ਲੱਗ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਵੇਗੀ।
Advertisment
ਹੋਰ ਪੜ੍ਹੋ : ਈਸ਼ਾ ਦਿਓਲ ਨੇ ਪਾਪਾ ਧਰਮਿੰਦਰ ਦੇ ਨਾਲ ਆਪਣੇ ਬਚਪਨ ਦਾ ਅਣਦੇਖਿਆ ਵੀਡੀਓ ਕੀਤਾ ਸਾਂਝਾ, ਪਿਉ-ਧੀ ਦਾ ਇਹ ਕਿਊਟ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਇਸ ਫ਼ਿਲਮ ਨੂੰ ਲਿਖਿਆ ਵੀ ਅੰਬਰਦੀਪ ਸਿੰਘ ਨੇ ਤੇ ਡਾਇਰੈਕਟ ਵੀ ਖੁਦ ਹੀ ਕਰਨਗੇ। ਫ਼ਿਲਹਾਲ ਫ਼ਿਲਮ ਦੀ ਬਾਕੀ ਦੀ ਸਟਾਰ ਕਾਸਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। Writer Amberdeep Singh To Make His Bollywood Debut With Eros Entertainment? ਦੱਸ ਦਈਏ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਸੌਂਕਣ ਸੌਂਕਣੇ’ (Saunkan Saunkne) ਵੀ ਬਹੁਤ ਜਲਦ ਰਿਲੀਜ਼ ਹੋਵੇਗੀ । ਇਸ ਫ਼ਿਲਮ ‘ਚ ਮੁੱਖ ਰੋਲ ‘ਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅੰਬਰਦੀਪ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ ਸ਼ਿਕਰਾ ਵੀ ਲਾਈਨ ‘ਚ ਹੈ। ਏਨੀਂ ਦਿਨੀਂ ਅੰਬਰਦੀਪ ਸਿੰਘ ਦੀ ਫ਼ਿਲਮ ਤੀਜਾ ਪੰਜਾਬ ਸਿਨੇਮਾ ਘਰਾਂ ਦੀ ਰੌਣਕ ਬਣੀ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
 
View this post on Instagram
 

A post shared by Amberdeep Singh (@amberdeepsingh)

Advertisment

Stay updated with the latest news headlines.

Follow us:
Advertisment
Advertisment
Latest Stories
Advertisment