ਬੇਟੀ ਦੇ 21ਵੇਂ ਜਨਮ ਦਿਨ 'ਤੇ ਤਸਵੀਰ ਸ਼ੇਅਰ ਕਰਕੇ ਭਾਵੁਕ ਹੋਏ ਆਮਿਰ ਖ਼ਾਨ, ਲਿਖਿਆ ਇਹ ਮੈਸੇਜ਼ 

Written by  Rupinder Kaler   |  May 10th 2019 10:58 AM  |  Updated: May 10th 2019 10:58 AM

ਬੇਟੀ ਦੇ 21ਵੇਂ ਜਨਮ ਦਿਨ 'ਤੇ ਤਸਵੀਰ ਸ਼ੇਅਰ ਕਰਕੇ ਭਾਵੁਕ ਹੋਏ ਆਮਿਰ ਖ਼ਾਨ, ਲਿਖਿਆ ਇਹ ਮੈਸੇਜ਼ 

ਬਾਲੀਵੁੱਡ ਐਕਟਰ ਆਮਿਰ ਖ਼ਾਨ ਦੀ ਬੇਟੀ ਈਰਾ ਦਾ ਅੱਜ ਜਨਮ ਦਿਨ ਹੈ । ਈਰਾ ਅੱਜ 21 ਸਾਲ ਦੀ ਹੋ ਗਈ ਹੈ । ਈਰਾ ਦੇ ਜਨਮ ਦਿਨ ਤੇ ਆਮਿਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ।ਇਸ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਮਿਰ ਨੇ ਇੱਕ ਮੈਸੇਜ਼ ਵੀ ਲਿਖਿਆ ਹੈ । ਆਮਿਰ  ਨੇ ਲਿਖਿਆ ਹੈ ਕਿ '21ਵਾਂ ਜਨਮ ਦਿਨ ਮੁਬਾਰਕ ਹੋਵੇ ਈਰਾ । ਵਿਸ਼ਵਾਸ਼ ਨਹੀਂ ਹੁੰਦਾ ਕਿ ਤੂੰ ਏਨੀਂ ਛੇਤੀ ਵੱਡੀ ਹੋ ਗਈ । ਤੂੰ ਮੇਰੇ ਲਈ ਹਮੇਸ਼ਾ 6 ਸਾਲ ਦੀ ਰਹੇਗੀ । ਲਵ ਯੂ' ।

https://www.instagram.com/p/BxP_OrzB0Vg/

ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਈਰਾ ਬਹੁਤ ਹੀ ਪਿਆਰੀ ਲੱਗ ਰਹੀ ਹੈ, ਜੇਕਰ ਆਮਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਮੇ ਵਾਲਾਂ ਤੇ ਮੁੱਛਾਂ ਦੇ ਨਾਲ ਨਜ਼ਰ ਆ ਰਹੇ ਹਨ ।

https://www.instagram.com/p/Bs1CKBMnC1L/?utm_source=ig_embed

ਆਮਿਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਆਮਿਰ ਠੱਗ ਆਫ ਹਿੰਦੋਸਤਾਨ ਵਿੱਚ ਨਜ਼ਰ ਆਏ ਸਨ ਇਹ ਫ਼ਿਲਮ ਬਾਕਸ ਆਫ਼ਿਸ ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਸੀ । ਪਰ ਹੁਣ ਉਹ ਇੱਕ ਹੋਰ ਫ਼ਿਲਮ ਲਾਲ ਸਿੰਘ ਚੱਡਾ ਵਿੱਚ ਕੰਮ ਕਰ ਰਹੇ ਹਨ ।

https://www.instagram.com/p/BxOynYRB9u4/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network