ਅਮਿਤਾਭ ਬੱਚਨ ਨੇ ਇਸ ਪੰਜਾਬੀ ਅਦਾਕਾਰ ਦੀ ਮੰਨੀ ਈਨ,ਅਦਾਕਾਰੀ ਦੇ ਮਾਮਲੇ 'ਚ ਖੁਦ ਤੋਂ ਮੰਨਦੇ ਹਨ ਬਿਹਤਰ

written by Shaminder | May 02, 2019

ਬਾਲੀਵੁੱਡ ਦੇ ਬਿੱਗ ਬੀ ਜਿਨ੍ਹਾਂ ਆਪਣੀ ਅਦਾਕਾਰੀ ਦੀ ਬਦੌਲਤ ਲੋਕਾਂ ਦੇ ਦਿਲ਼ਾਂ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਮਿਤਾਭ ਬੱਚਨ ਵੀ ਇੱਕ ਅਜਿਹੇ ਅਦਾਕਾਰ ਦੇ ਮੁਰੀਦ ਸੀ । ਜਿਨ੍ਹਾਂ ਦੀ ਅਦਾਕਾਰੀ ਨੂੰ ਉਹ ਬਹੁਤ ਹੀ ਪਸੰਦ ਕਰਦੇ ਸਨ । ਜੀ ਹੋ ਉਹ ਸਨ ਆਪਣੇ ਸਮੇਂ ਦੇ ਮਸ਼ਹੂਰ ਰਹੇ ਅਦਾਕਾਰ ਬਲਰਾਜ਼ ਸਾਹਨੀ । ਜਿਨ੍ਹਾਂ ਦੀ ਅਦਾਕਾਰੀ ਨੂੰ ਉਹ ਆਪਣੇ ਤੋਂ ਬਿਹਤਰ ਮੰਨਦੇ ਹਨ  । ਹੋਰ ਵੇਖੋ:ਬੰਟੀ ਬੈਂਸ ਦੇ ਵਿਆਹ ਨੂੰ ਹੋਏ ਬਾਰਾਂ ਸਾਲ,ਵਿਆਹ ਦੀ ਮਨਾ ਰਹੇ ਵਰ੍ਹੇਗੰਢ balraj sahni के लिए इमेज परिणाम ਬਲਰਾਜ ਸਾਹਨੀ ਨੇ ਆਪਣੀ ਸੰਜੀਦਾ ‘ਤੇ ਭਾਵਨਾਤਮਕ ਅਦਾਕਾਰੀ ਨਾਲ ਚਾਰ ਦਹਾਕੇ ਤੱਕ ਸਿਨੇ ਪ੍ਰੇਮੀਆਂ ਦਾ ਭਰਪੂਰ ਮੰਨੋਰੰਜਨ ਕੀਤਾ ।ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਲੇਖਕ ਵੀ ਸਨ । ਜਿਨਾਂ ਨੇ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਸਾਹਿਤ ਦੀ ਸੇਵਾ ਵੀ ਕੀਤੀ । ਹੋਰ ਵੇਖੋ:ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਨੂੰ ਦਿੱਤਾ ਅਜਿਹਾ ਸ਼ਾਨਦਾਰ ਗਿਫ਼ਟ,ਆਮ ਇਨਸਾਨ ਦੇ ਉੱਡ ਜਾਣਗੇ ਹੋਸ਼ balraj sahni के लिए इमेज परिणाम ਬਲਰਾਜ਼ ਸਾਹਨੀ ਅਜਿਹੇ ਅਦਾਕਾਰ ਸਨ ਜਿਨਾਂ ਨੂੰ ਨਿੱਤ ਨਵਾਂ ਸਿੱਖਣ ਦਾ ਸ਼ੌਕ ਸੀ ‘ਤੇ ਅਦਾਕਾਰੀ ‘ਚ ਤਾਂ ਉਨਾਂ ਨੇ ਸ਼ੌਹਰਤ ਦੀਆਂ ਸ਼ਿਖਰਾਂ ਨੂੰ ਛੂਹ ਲਿਆ ਸੀ ਪਰ ਉਹ ਕੁਝ ਨਵਾਂ ਸਿੱਖਣਾ ਚਾਹੁੰਦੇ ਸਨ ਉਨਾਂ ਨੇ ਸਕਰੀਨ ਪਲੇ ਰਾਈਟਿੰਗ ‘ਚ ਹੱਥ ਅਜਮਾਇਆ । 1969 ‘ਚ ਉਨਾਂ ਨੂੰ ਪਦਮ ਸ਼੍ਰੀ ਐਵਾਰਡ ਵੀ ਮਿਲਿਆ । ਹੋਰ ਵੇਖੋ:ਫ਼ਿਲਮਾਂ ‘ਚ ਕਰੋੜਾਂ ਰੁਪਏ ਦੇ ਵਰਤੇ ਜਾਂਦੇ ਹਨ ਕੱਪੜੇ, ਬਾਅਦ ਵਿੱਚ ਹੁੰਦਾ ਹੈ ਇਹ ਹਾਲ संबंधित इमेज     ਪੰਜਾਬੀ ਸਾਹਿਤ ‘ਚ ਉਨਾਂ ਨੇ ਵੱਡਮੁੱਲਾ ਯੋਗਦਾਨ ਪਾਇਆ।ਉਨਾਂ ਨੇ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨ ‘ਪ੍ਰੀਤਲੜੀ’ ਲਈ ਵੀ ਕੰਮ ਕੀਤਾ। ਬਲਰਾਜ ਸਾਹਨੀ ਨੇ ਸਿਰਫ ਅਦਾਕਾਰੀ ‘ਚ ਹੀ ਆਪਣਾ ਯੋਗਦਾਨ ਨਹੀਂ ਪਾਇਆ ਉਹ ਇੱਕ ਅਜਿਹੀ ਸ਼ਖਸ਼ੀਅਤ ਸਨ ਜਿਨਾਂ ਨੇ ਅਦਾਕਾਰੀ ਨੂੰ ਜੀਵੰਤ ਰੂਪ ‘ਚ ਪੇਸ਼ ਕਰਨ ਲਈ ਹਰ ਕਿਰਦਾਰ ‘ਚ ਡੁੱਬ ਕੇ ਕੰਮ ਕੀਤਾ । ਹੋਰ ਵੇਖੋ:ਕਰਤਾਰਪੁਰ ਸਾਹਿਬ ‘ਚ ਖੁਦਾਈ ਦੌਰਾਨ ਮਿਲਿਆ ਖੂਹ, ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੈ ਖੂਹ, ਕੀਤਾ ਜਾ ਰਿਹਾ ਹੈ ਦਾਅਵਾ, ਵੀਡਿਓ ਵਾਇਰਲ balraj sahni के लिए इमेज परिणाम ਫਿਲਮ ‘ਦੋ ਵੀਘਾ ਜ਼ਮੀਨ’ ‘ਚ ਉਨਾਂ ਨੇ ਇੱਕ ਰਿਕਸ਼ੇ ਵਾਲੇ ਦੇ ਕਿਰਦਾਰ ਨੂੰ ਫਿਲਮੀ ਪਰਦੇ ‘ਤੇ ਸਾਕਾਰ ਕਰਨ ਲਈ ਪੰਦਰਾਂ ਦਿਨ ਤੱਕ ਖੁਦ ਰਿਕਸ਼ਾ ਚਲਾਇਆ ਅਤੇ ਰਿਕਸ਼ੇ ਵਾਲਿਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਹਾਸਲ ਕੀਤੀ । ਹੋਰ ਵੇਖੋ:ਸੰਨੀ ਦਿਓਲ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਭਾਸ਼ਣ ਦਿੰਦੇ ਹੋਏ ਹੋਏ ਭਾਵੁਕ, ਵੀਡਿਓ ਵਾਇਰਲ balraj sahni के लिए इमेज परिणाम ਇਸੇ ਤਰਾਂ ਕਾਬੂਲੀਵਾਲੇ ਦੇ ਕਿਰਦਾਰ ਨੂੰੰ ਨਿਭਾਉਣ ਲਈ ਉਹ ਕਈ ਦਿਨ ਤੱਕ ਕਾਬੂਲੀਵਾਲੇ ਨਾਲ ਰਹੇ । ਉਨਾਂ ਦਾ ਜਨਮ ਪਾਕਿਸਤਾਨ ਦੇ ਰਾਵਲਪਿੰਡੀ ‘ਚ ਹੋਇਆ ਸੀ । ਉਨਾਂ ਦੀ ਪੜਾਈ ਪਾਕਿਸਤਾਨ ਦੀ ਲਹੌਰ ਯੂਨੀਵਰਸਿਟੀ ‘ਚ ਹੋਈ।ਲਹੌਰ ਯੂਨੀਵਰਸਿਟੀ ਤੋਂ ਹੀ ਉਨਾਂ ਨੇ ਇੰਗਲਿਸ਼ ਲਿਟਰੇਚਰ ‘ਚ ਡਿਗਰੀ ਹਾਸਲ ਕੀਤੀ।ਡਿਗਰੀ ਕਰਨ ਤੋਂ ਬਾਅਦ ਉਹ ਰਾਵਲਪਿੰਡੀ ਪਰਤ ਆਏ ।  

0 Comments
0

You may also like