KBC ਸ਼ੋਅ 'ਤੇ ਪਹੁੰਚੇ ਜੁੜਵਾ ਭਰਾ, ਦੇਖ ਕੇ ਅਮਿਤਾਭ ਬੱਚਨ ਦਾ ਵੀ ਘੁੰਮਿਆ ਸਿਰ, ਫਿਰ ਦੇਖੋ  ਬਿੱਗ ਬੀ ਨੇ ਪਹਿਚਾਨਣ ਲਈ ਕਰ ਦਿੱਤਾ ਇਹ ਕੰਮ!

written by Lajwinder kaur | September 15, 2022

Kaun Banega Crorepati 14:  ਰਿਆਲਿਟੀ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ ਜਦੋਂ ਵੀ ਨਵਾਂ ਸੀਜ਼ਨ ਆਉਂਦਾ ਹੈ ਤਾਂ ਉਹ ਦਰਸ਼ਕਾਂ ਦਾ ਖੂਬ ਮਨੋਰੰਜਨ ਤੇ ਗਿਆਨ 'ਚ ਵਾਧਾ ਕਰਦਾ ਹੈ। ਇਸ ਸ਼ੋਅ ‘ਚ ਅਕਸਰ ਹੀ ਦਿਲਚਸਪ ਪ੍ਰਤੀਯੋਗੀਆਂ ਜੋ ਇਸ ਸ਼ੋਅ ਨੂੰ ਹੋਰ ਵੀ ਖਾਸ ਬਣਾਉਂਦਾ ਹੈ।

ਇਸ ਦੇ ਨਾਲ ਹੀ ਇਸ ਹਫਤੇ ਸ਼ੋਅ 'ਚ ਦੋ ਜੁੜਵਾ ਭਰਾ ਨਜ਼ਰ ਆਉਣ ਵਾਲੇ ਹਨ, ਜਿਸ ਨੂੰ ਦੇਖ ਕੇ ਅਮਿਤਾਭ ਬੱਚਨ ਖੁਦ ਵੀ ਹੈਰਾਨ ਰਹਿ ਜਾਣਗੇ। ਹੁਣ ਗੇਮ ਖੇਡਣ ਆਏ ਦੋਨਾਂ ਦੀ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਬਿੱਗ ਬੀ ਨੇ ਅਜਿਹਾ ਕੁਝ ਕੀਤਾ ਹੈ ਜਿਸਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸ਼ੋਅ ਦੇ ਇਸ ਲੇਟੈਸਟ ਪ੍ਰੋਮੋ ਨੂੰ ਹੁਣ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਸਾਲਾਂ ਬਾਅਦ ਝਲਕਿਆ ਇਸ ਨਿਰਮਾਤਾ ਦਾ ਦਰਦ, ਕਿਹਾ- 'ਸੰਨੀ ਦਿਓਲ ਨੇ ਕੀਤਾ ਧੋਖਾ, ਨਾ ਫ਼ਿਲਮ ਕੀਤੀ, ਨਾ ਹੀ ਪੈਸੇ ਮੋੜੇ'

inside image of big b image source : instagram/sonytvofficial/

ਕੌਣ ਬਣੇਗਾ ਕਰੋੜਪਤੀ ਯਾਨੀ ਕੇਬੀਸੀ ਦਾ ਤਾਜ਼ਾ ਪ੍ਰੋਮੋ ਸੋਨੀ ਟੀਵੀ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਸੈੱਟ 'ਤੇ ਦੋ ਜੁੜਵਾ ਭਰਾ ਦਿਖਾਈ ਦੇ ਰਹੇ ਹਨ। ਇੱਕ ਭਰਾ ਅਨੁਰਾਗ ਕੁਮਾਰ ਹਾਟ ਸੀਟ 'ਤੇ ਅਮਿਤਾਭ ਬੱਚਨ ਦੇ ਸਾਹਮਣੇ ਬੈਠਾ ਹੈ ਅਤੇ ਵੱਡਾ ਭਰਾ ਅਨੂਪ ਦਰਸ਼ਕਾਂ ਦੇ ਵਿਚਕਾਰ ਬੈਠਾ ਹੈ। ਦੋਵਾਂ ਦੇ ਚਿਹਰੇ ਬਿਲਕੁਲ ਮੇਲ ਖਾਂਦੇ ਹਨ, ਦੋਵਾਂ ਨੇ ਕੱਪੜੇ ਵੀ ਇੱਕੋ ਜਿਹੇ ਪਾਏ ਹੋਏ ਹਨ। ਇੱਥੋ ਤੱਕ ਕੇ ਦੋਵਾਂ ਦਾ ਹੇਅਰ ਸਟਾਈਲ ਤੇ ਦਾੜ੍ਹੀ ਵੀ ਇੱਕੋ ਜਿਹੀ ਹੈ। ਇਸ ਤੋਂ ਬਾਅਦ ਦੋਵਾਂ ਭਰਾਵਾਂ ਨੇ ਬਿੱਗ ਬੀ ਨੂੰ ਆਪਣੀਆਂ ਸ਼ਰਾਰਤਾਂ ਬਾਰੇ ਵੀ ਦੱਸਿਆ।

twins brother at kbc image source : instagram/sonytvofficial/

ਉਹ ਦੱਸਦਾ ਹੈ ਕਿ ਕਈ ਵਾਰ ਉਸ ਦੀ ਮਾਂ ਵੀ ਉਸ ਨੂੰ ਦੇਖ ਕੇ ਧੋਖਾ ਖਾ ਜਾਂਦੀ ਹੈ। ਉਥੇ ਹੀ ਉਹ ਆਪਣੇ  ਚਿਹਰਿਆਂ ਨਾਲ ਇੱਕ ਦੂਜੇ ਦੇ ਫੋਨ ਦਾ ਫੇਸ ਲਾਕ ਵੀ ਖੋਲ੍ਹ ਲੈਂਦੇ ਸੀ, ਜਿਸ ਕਰਕੇ ਹੁਣ ਉਨ੍ਹਾਂ ਨੇ ਫੇਸ ਲਾਕ ਲਗਾਉਣਾ ਬੰਦ ਕਰ ਦਿੱਤਾ ਹੈ। ਇਹ ਸੁਣ ਕੇ ਅਮਿਤਾਭ ਬੱਚਨ ਦੰਗ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਬ੍ਰੇਕ ਦੌਰਾਨ ਦੋਵੇਂ ਭਰਾ ਆਪਣੀ ਜਗ੍ਹਾ ਨਾ ਬਦਲ ਲੈਣ। ਇਸ ਲਈ ਬਿੱਗ ਬੀ ਨੇ ਅਜਿਹਾ ਰਸਤਾ ਅਖਤਿਆਰ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ।

inside image of anurag and amitab image source : instagram/sonytvofficial/

ਇਸ ਦੁਚਿੱਤੀ ਤੋਂ ਬਚਣ ਲਈ ਅਮਿਤਾਭ ਬੱਚਨ ਹੱਥ ਵਿਚ ਪੈੱਨ ਲੈ ਕੇ ਹਾਟ ਸੀਟ 'ਤੇ ਬੈਠੇ ਛੋਟੇ ਭਰਾ ਨੂੰ ਆਟੋਗ੍ਰਾਫ ਦਿੰਦੇ ਹਨ ਤਾਂ ਕਿ ਖਿਡਾਰੀ ਦੀ ਪਛਾਣ ਬਣੀ ਰਹੇ।

 

You may also like