Advertisment

ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹੋਇਆ ਕੋਰੋਨਾ, ਗੁਰੂ ਰੰਧਾਵਾ ਨੇ ਕੀਤੀ ਦੋਵਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ

author-image
By Lajwinder kaur
New Update
ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹੋਇਆ ਕੋਰੋਨਾ, ਗੁਰੂ ਰੰਧਾਵਾ ਨੇ ਕੀਤੀ ਦੋਵਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ
Advertisment
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਕੋਰੋਨਾ ਪੌਜ਼ਿਟਿਵ ਹੋਣ ਕਰਕੇ ਹਸਪਤਾਲ ‘ਚ ਭਰਤੀ ਨੇ । ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕੋਰੋਨਾ ਪੌਜ਼ਿਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ ।  
Advertisment
publive-image ਟਵਿੱਟਰ ‘ਤੇ ਅਮਿਤਾਭ ਬੱਚਨ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਲਿਖਿਆ, ''ਕੋਵਿਡ-19 ਦੇ ਲਈ ਮੇਰਾ ਟੈਸਟ ਪੌਜ਼ਿਟਿਵ ਆਇਆ ਹੈ, ਮੈਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ । ਹਸਪਤਾਲ ਇਸ ਬਾਰੇ ਪ੍ਰਸ਼ਾਸਨ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ । ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਸਟਾਫ਼ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ । ਜਿਹੜਾ ਵੀ ਕੋਈ ਬੀਤੇ 10 ਦਿਨਾਂ 'ਚ ਮੇਰੇ ਸੰਪਰਕ ‘ਚ ਆਇਆ ਹੈ ਉਹ ਕੋਰੋਨਾਵਾਇਰਸ ਦੇ ਲਈ ਆਪਣੀ ਜਾਂਚ ਕਰਵਾ ਲਵੇ ।'' gurur randhawa tweet for amitabh bachan corona ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਅਮਿਤਾਭ ਬੱਚਨ ਦੇ ਟਵੀਟ ਨੂੰ ਰੀ-ਟਵੀਟ ਕਰ ਲਿਖਿਆ ਹੈ, ‘ਸਰ ਤੁਸੀਂ ਜਲਦੀ ਠੀਕ ਹੋ ਜਾਵੋਗੇ । ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਬਖ਼ਸ਼ਣ’ । ਇਸ ਤੋਂ ਇਲਾਵਾ ਗੁਰੂ ਰੰਧਾਵਾ ਨੇ ਅਭਿਸ਼ੇਕ ਬੱਚਨ ਲਈ ਆਪਣੀ ਸ਼ੁਭਕਾਮਨਵਾਂ ਦਿੰਦੇ ਹੋਏ ਦੋਵੇਂ ਜਲਦੀ ਠੀਕ ਹੋ ਜਾਣ ਦੀ ਕਾਮਨਾ ਕੀਤੀ ਹੈ । publive-image ਇਸ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਮਨੋਜ ਬਾਜਪਾਈ, ਪਰਿਣੀਤੀ ਚੋਪੜਾ, ਅਮਿਸ਼ਾ ਪਟੇਲ, ਸਣੇ ਕਈ ਲੋਕਾਂ ਨੇ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment