
Amitabh Bachchan and Srk In Don 3: ਬਾਲੀਵੁੱਡ ਫਿਲਮ 'Don 3' ਬਣਨ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹੁਣ ਲੱਗਦਾ ਹੈ ਕਿ ਹੁਣ ਇਸ ਫਿਲਮ 'ਤੇ ਜਲਦ ਹੀ ਕੰਮ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਫਿਲਮ 'ਚ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਦੋਵੇਂ ਇਕੱਠੇ ਨਜ਼ਰ ਆ ਸਕਦੇ ਹਨ, ਇਸ ਗੱਲ ਦੀ ਚਰਚਾ ਵੀ ਜ਼ੋਰਾਂ 'ਤੇ ਹੈ।

ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਅਮਿਤਾਭ ਬੱਚਨ ਨੇ ਸ਼ਾਹਰੁਖ ਖਾਨ ਨਾਲ ਇੰਸਟਾਗ੍ਰਾਮ 'ਤੇ ਇੱਕ ਅਣਦੇਖੀ ਫੋਟੋ ਸ਼ੇਅਰ ਕੀਤੀ। ਫੋਟੋ ਦੇਖਣ ਤੋਂ ਬਾਅਦ ਫੈਨਜ਼ ਬਹੁਤ ਉਤਸ਼ਾਹਿਤ ਹਨ। ਉਹ ਜਲਦ ਹੀ ਫਿਲਮ Don 3 ਦਾ ਨੂੰ ਵੇਖਣਾ ਚਾਹੁੰਦੇ ਹਨ।
ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਇਸ ਫੋਟੋ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਮਿਤਾਭ ਤੇ ਸ਼ਾਹਰੁਖ ਖਾਨ ਨਾਲ ਇੱਕ ਗੱਡੀ ਕੋਲ ਖੜ੍ਹੇ ਦਿਖਾਈ ਦੇ ਰਹੇ ਹਨ। ਸ਼ੇਅਰ ਕੀਤੀ ਗਈ ਇਹ ਫੋਟੋ ਥ੍ਰੋਬੈਕ ਫੋਟੋ ਹੈ ਜਿਸ ਵਿੱਚ ਬਿੱਗ ਬੀ ਡੌਨ ਫਿਲਮ ਦੇ ਅਸਲ ਪੋਸਟਰ 'ਤੇ ਆਟੋਗ੍ਰਾਫ ਦਿੰਦੇ ਹੋਏ ਨਜ਼ਰ ਆ ਰਹੇ ਹਨ, ਜਦੋਂ ਕਿ ਕਿੰਗ ਖਾਨ ਕਾਲੇ ਸੂਟ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਡੌਨ ਫਿਲਮ 1978 ਵਿੱਚ ਰਿਲੀਜ਼ ਹੋਈ ਸੀ। ਇਸ ਤਸਵੀਰ 'ਚ ਦੋਵੇਂ ਸੁਪਰਸਟਾਰ ਪ੍ਰਸ਼ੰਸਕਾਂ ਨਾਲ ਘਿਰੇ ਨਜ਼ਰ ਆ ਰਹੇ ਹਨ।

ਕੀ ਫਿਲਮ 'Don 3' ਇੱਕਠੇ ਨਜ਼ਰ ਆਉਣਗੇ ਅਮਿਤਾਭ ਤੇ ਸ਼ਾਹਰੁਖ ਖਾਨ
ਤੁਹਾਨੂੰ ਦੱਸ ਦੇਈਏ ਕਿ ਸਾਲ 1978 'ਚ ਬਣੀ ਫਿਲਮ ਡੌਨ ਵਿੱਚ ਅਮਿਤਾਭ ਬੱਚਨ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ ਅਤੇ ਇਹ ਫਿਲਮ ਬਲਾਕਬਸਟਰ ਸਾਬਿਤ ਹੋਈ ਸੀ। ਜਦੋਂ ਕਿ ਡੌਨ 2 ਵਿੱਚ ਸ਼ਾਹਰੁਖ ਖਾਨ ਨੂੰ ਇਸ ਰੋਲ ਵਿੱਚ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹੁਣ ਪ੍ਰਸ਼ੰਸਕ 'ਡੌਨ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਹੁਣ ਅਮਿਤਾਭ ਬੱਚਨ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਜਿਵੇਂ ਹੀ ਬਿੱਗ ਬੀ ਨੇ ਇਹ ਪੋਸਟ ਸ਼ੇਅਰ ਕੀਤੀ, ਪ੍ਰਸ਼ੰਸਕਾਂ 'ਚ 'ਡੌਨ 3' ਨੂੰ ਲੈ ਕੇ ਉਤਸੁਕਤਾ ਪੈਦਾ ਹੋ ਗਈ ਅਤੇ ਉਨ੍ਹਾਂ ਤੋਂ ਇਸ ਫਿਲਮ ਬਾਰੇ ਸਵਾਲ ਕਰਨ ਲੱਗੇ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵੇਂ ਡਾਨ 'ਡੌਨ 3' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।

ਹਾਲ ਹੀ 'ਚ ਖਬਰਾਂ ਆਈਆਂ ਹਨ ਕਿ 'ਡੌਨ 3' ਦੀ ਸਕ੍ਰਿਪਟ 'ਤੇ ਕੰਮ ਚੱਲ ਰਿਹਾ ਹੈ। ਹਾਲਾਂਕਿ ਇਸ ਫਿਲਮ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਲ 2019 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ਾਹਰੁਖ ਖਾਨ ਨੇ 'ਡੌਨ 3' ਲਈ ਮਨ੍ਹਾ ਕਰ ਦਿੱਤਾ ਹੈ। ਕਿੰਗ ਖਾਨ ਰਾਕੇਸ਼ ਸ਼ਰਮਾ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਡੌਨ 3 ਨੂੰ ਠੁਕਰਾ ਦਿੱਤਾ। ਫਿਲਹਾਲ ਇਹ ਦੋਵੇਂ ਦਿੱਗਜ਼ ਕਲਾਕਾਰ 'ਡੌਨ 3' ਇੱਕਠੇ 'ਚ ਇੱਕਠੇ ਨਜ਼ਰ ਆਉਣਗੇ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।
View this post on Instagram