ਅਮਿਤਾਬ ਬੱਚਨ ਦੀ ਪਹਿਲੀ ਤਨਖਾਹ ਸੀ 500 ਰੁਪਏ, ਹੁਣ ਏਨੇਂ ਅਰਬ ਦੇ ਮਾਲਕ

Written by  Rupinder Kaler   |  October 11th 2019 01:16 PM  |  Updated: October 11th 2019 01:16 PM

ਅਮਿਤਾਬ ਬੱਚਨ ਦੀ ਪਹਿਲੀ ਤਨਖਾਹ ਸੀ 500 ਰੁਪਏ, ਹੁਣ ਏਨੇਂ ਅਰਬ ਦੇ ਮਾਲਕ

ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਅਮਿਤਾਬ 77 ਸਾਲਾਂ ਦੇ ਹੋ ਗਏ ਹਨ । ਉਹਨਾਂ ਦੇ ਪ੍ਰਸ਼ੰਸਕ ਇਸ ਦਿਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਅਮਿਤਾਬ ਜਿਨ੍ਹੇ ਵਧੀਆ ਅਦਾਕਾਰ ਹਨ ਉਸ ਤੋਂ ਕਿਤੇ ਵੱਧ ਇਨਸਾਨ ਹਨ । ਅਮਿਤਾਬ ਜਿਸ ਮੁਕਾਮ ਤੇ ਅੱਜ ਪਹੁੰਚੇ ਹੋਏ ਹਨ, ਉੱਥੇ ਪਹੁੰਚਣ ਸੌਖਾ ਨਹੀਂ ਸੀ । ਅੱਜ ਉਹਨਾਂ ਕੋਲ ਕਰੋੜਾਂ ਦੀ ਜਾਇਦਾਦ ਹੈ ।

https://www.instagram.com/p/BzLwTMPBoor/

ਪਰ ਉਹਨਾਂ ਦੀ ਪਹਿਲੀ ਤਨਖਾਹ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ । ਅਮਿਤਾਬ ਬੱਚਨ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਉਹਨਾਂ ਨੇ ਪਹਿਲੀ ਨੌਕਰੀ ਕੀਤੀ ਸੀ ਤਾਂ ਉਸ ਸਮੇਂ ਉਹਨਾਂ ਦੀ ਤਨਖਾਹ 500 ਰੁਪਏ ਸੀ । ਖ਼ਬਰਾਂ ਦੀ ਮੰਨੀਏ ਤਾਂ ਅਮਿਤਾਬ ਬੱਚਨ 28 ਅਰਬ ਦੀ ਜ਼ਾਇਦਾਦ ਦੇ ਮਾਲਕ ਹਨ ।

https://www.instagram.com/p/Bsa_rIUhQ-E/

ਅਮਿਤਾਬ ਬੱਚਨ ਦੀ ਪਤਨੀ ਤੇ ਸਾਂਸਦ ਜਯਾ ਬੱਚਨ ਨੇ ਵੀ ਇੱਕ ਵਾਰ ਆਪਣੀ ਜ਼ਾਇਦਾਦ ਦਾ ਬਿਊਰਾ ਦਿੱਤਾ ਸੀ । ਚੋਣਾਂ ਦੌਰਾਨ ਆਪਣੀ ਜ਼ਾਇਦਾਦ ਦਾ ਬਿਊਰਾ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਕੋਲ 10 ਅਰਬ ਦੀ ਜਾਇਦਾਦ ਹੈ ।

https://www.instagram.com/p/BsBdOL5hWrF/

ਪਿਛਲੇ ਕੁਝ ਸਾਲਾਂ ਵਿੱਚ ਇਹ ਜਾਇਦਾਦ ਡਬਲ ਹੋ ਗਈ ਹੈ । ਖਬਰਾਂ ਮੁਤਾਬਿਕ ਅਮਿਤਾਬ ਬੱਚਨ ਕੋਲ 62 ਕਰੋੜ ਦਾ ਸੋਨਾ ਤੇ ਗਹਿਣੇ ਹਨ । ਅਮਿਤਾਬ ਦੇ ਕੋਲ 13 ਕਰੋੜ ਦੀਆਂ ਕਾਰਾਂ ਹਨ । ਜੇਕਰ ਫ਼ਿਲਮਾਂ ਵਿੱਚ ਮਿਲੀ ਪਹਿਲੀ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਅਮਿਤਾਬ ਦੀ ਪਹਿਲੀ ਫ਼ਿਲਮ ਸਾਤ ਹਿੰਦੋਸਤਾਨੀ ਸੀ । ਇਸ ਫ਼ਿਲਮ ਲਈ ਅਮਿਤਾਬ ਬੱਚਨ ਨੂੰ 5 ਹਜ਼ਾਰ ਰੁਪਏ ਵਿੱਚ ਸਾਈਨ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network