ਅਮਿਤਾਭ ਬੱਚਨ ਨੇ ਆਪਣੀ ਦੋਹਤੀ Navya ਦੇ ਗ੍ਰੈਜੁਏਟ ਹੋਣ ਦੀ ਖੁਸ਼ੀ ‘ਚ ਪਾਈ ਭਾਵੁਕ ਪੋਸਟ, ਕਲਾਕਾਰ ਦੇ ਰਹੇ ਨੇ ਵਧਾਈਆਂ

Written by  Lajwinder kaur   |  May 07th 2020 05:46 PM  |  Updated: May 07th 2020 05:46 PM

ਅਮਿਤਾਭ ਬੱਚਨ ਨੇ ਆਪਣੀ ਦੋਹਤੀ Navya ਦੇ ਗ੍ਰੈਜੁਏਟ ਹੋਣ ਦੀ ਖੁਸ਼ੀ ‘ਚ ਪਾਈ ਭਾਵੁਕ ਪੋਸਟ, ਕਲਾਕਾਰ ਦੇ ਰਹੇ ਨੇ ਵਧਾਈਆਂ

ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਜੋ ਕਿ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਨੇ ਤੇ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਦੋਹਤੀ ਦੇ ਲਈ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਦੀ ਦੋਹਤੀ ਨਵਿਆ ਨਵੇਲੀ ਨੰਦਾ ਜੋ ਕਿ ਗ੍ਰੈਜੁਏਟ ਹੋ ਗਈ ਹੈ ।

ਬਿੱਗ ਬੀ ਨੇ ਆਪਣੀ ਦੋਹਤੀ ਨਵਿਆ ਨੰਦਾ ਨੂੰ ਵਧਾਈ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘Grand daughter Navya, ਇੱਕ ਯੁਵਾ ਸਟੂਡੈਂਟ ਦੀ ਜ਼ਿੰਦਗੀ ‘ਚ ਸਭ ਤੋਂ ਖਾਸ ਦਿਨ, ਗ੍ਰੈਜੁਏਸ਼ਨ ਡੇਅ ਹੁੰਦਾ ਹੈ । ਉਹ ਨਿਊਯਾਰਕ ਦੇ ਕਾਲਜ ਤੋਂ ਗ੍ਰੈਜੁਏਟ ਹੋ ਚੁੱਕੀ ਹੈ । ਪਰ ਕੋਰੋਨਾ ਤੇ ਲਾਕਡਾਊਨ ਦੇ ਕਾਰਨ ਸੈਰੇਮਨੀ ਟਾਲ ਦਿੱਤੀ ਗਈ ਹੈ ਤੇ ਉਹ ਨਹੀਂ ਜਾ ਪਾਈ, ਅਸੀਂ ਸਭ ਨੇ ਵੀ ਇਸ ਖ਼ਾਸ ਮੌਕੇ ‘ਤੇ ਨਵਿਆ ਦੇ ਨਾਲ ਰਹਿਣ ਦੀ ਯੋਜਨਾ ਬਣਾਈ ਸੀ । ਇਸ ਸਭ ਤੋਂ ਬਾਅਦ ਵੀ ਉਹ ਗ੍ਰੈਜੁਏਸ਼ਨ ਗਾਊਨ ਤੇ ਕੈਪ ਪਾਉਣਾ ਚਾਹੁੰਦੀ ਸੀ । ਇਸ ਲਈ ਸਟਾਫ ਨੇ ਉਸਦੇ ਲਈ ਗਾਊਨ ਤੇ ਕੈਪ ਤਿਆਰ ਕੀਤੀ ਤੇ ਨਵਿਆ ਨੇ ਆਪਣੇ ਘਰ ਜਲਸਾ ‘ਚ ਇਸ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ । ਸਾਨੂੰ ਤੇਰੇ ‘ਤੇ ਬਹੁਤ ਮਾਣ ਹੈ ਨਵਿਆ, ਭਗਵਾਨ ਤੈਨੂੰ ਆਸ਼ੀਰਵਾਦ ਦੇਵੇ ।

View this post on Instagram

 

A post shared by Amitabh Bachchan (@amitabhbachchan) on

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਦੋਹਤੀ ਨਵਿਆ ਤੇ ਧੀ ਸ਼ਵੇਤਾ ਨੰਦਾ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਜਿਸ ‘ਤੇ ਬਾਲੀਵੁੱਡ ਦੇ ਕਲਾਕਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network