38 ਸਾਲ ਪਹਿਲਾਂ ਅਮਿਤਾਬ ਬੱਚਨ ਦੀ ਇਸ ਹਰਕਤ 'ਤੇ ਭੜਕ ਗਈ ਸੀ ਜਯਾ ਬੱਚਨ

Written by  Rupinder Kaler   |  May 22nd 2019 12:29 PM  |  Updated: May 22nd 2019 12:29 PM

38 ਸਾਲ ਪਹਿਲਾਂ ਅਮਿਤਾਬ ਬੱਚਨ ਦੀ ਇਸ ਹਰਕਤ 'ਤੇ ਭੜਕ ਗਈ ਸੀ ਜਯਾ ਬੱਚਨ

ਅਮਿਤਾਬ ਬੱਚਨ ਦੀ ਫ਼ਿਲਮ ਲਾਵਾਰਿਸ ਨੂੰ ਰਿਲੀਜ਼ ਹੋਏ 38 ਸਾਲ ਪੂਰੇ ਹੋ ਗਏ ਹਨ । ਬਾਕਸ ਆਫ਼ਿਸ ਤੇ ਇਹ ਫ਼ਿਲਮ 22 ਮਈ 1981 ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਅਮਿਤਾਬ ਬੱਚਨ ਨੇ ਇਸ ਫ਼ਿਲਮ ਦੇ 38 ਸਾਲ ਪੂਰੇ ਹੋਣ ਤੇ ਫ਼ਿਲਮ ਦੀਆਂ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਸ਼ੇਅਰ ਕੀਤੀਆਂ ਹਨ । ਇਸ ਫ਼ਿਲਮ ਵਿੱਚ ਅਮਿਤਾਬ ਦੇ ਨਾਲ ਜ਼ੀਨਤ ਅਮਾਨ ਸੀ ਪਰ ਦੱਸਿਆ ਜਾਂਦਾ ਹੈ ਕਿ ਜ਼ੀਨਤ ਤੋਂ ਪਹਿਲਾਂ ਇਸ ਫ਼ਿਲਮ ਲਈ ਪ੍ਰੋਡਿਊਸਰਾਂ ਦੀ ਪਹਿਲੀ ਪਸੰਦ ਪਰਵੀਨ ਬਾਬੀ ਸੀ ।

https://twitter.com/MosesSapir/status/1130899747198439424

ਫ਼ਿਲਮ ਵਿੱਚ ਐਕਟਰੈੱਸ ਰਾਖੀ ਪਹਿਲੀ ਵਾਰ ਮਾਂ ਦੇ ਰੋਲ ਵਿੱਚ ਨਜ਼ਰ ਆਈ ਸੀ । ਇਸ ਤੋਂ ਪਹਿਲਾਂ ਅਮਿਤਾਬ ਦੇ ਨਾਲ ਰਾਖੀ ਉਹਨਾਂ ਦੀ ਹੀਰੋਇਨ ਦੇ ਰੂਪ ਵਿੱਚ ਹੀ ਨਜ਼ਰ ਆਉਂਦੀ ਸੀ । ਪਰ ਇਸ ਤੋਂ ਬਾਅਦ ਦੋਹਾਂ ਨੇ ਕਈ ਫ਼ਿਲਮਾ ਵਿੱਚ ਮਾਂ ਬੇਟੇ ਦਾ ਹੀ ਰੋਲ ਕੀਤਾ ਸੀ । ਇਸ ਤੋਂ ਇਲਾਵਾ ਫ਼ਿਲਮ ਵਿੱਚ ਅਮਜਦ ਖ਼ਾਨ, ਸੁਰੇਸ਼ ਓਬਰਾਏ, ਬਿੰਦੂ, ਓਮ ਪ੍ਰਕਾਸ਼, ਰਣਜੀਤ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ । ਇਸ ਫ਼ਿਲਮ ਵਿੱਚ ਪ੍ਰੀਤੀ ਸੱਪਰੂ ਨੇ ਵੀ ਕੰਮ ਕੀਤਾ ਸੀ ਪਰ ਉਹ ਸਾਈਡ ਰੋਲ ਵਿੱਚ ਸਨ । ਜਿਸ ਕਰਕੇ ਕਿਸੇ ਦਾ ਉਸ ਤੇ ਧਿਆਨ ਨਹੀਂ ਗਿਆ ।

https://twitter.com/AmitAgrawl/status/1130879293288996866

ਇਸ ਫ਼ਿਲਮ ਦਾ ਗਾਣਾ ਮੇਰੇ ਅੰਗਨੇ ਮੇਂ ਤੁਮਾਹਰਾ ਕਿਆ ਕਾਮ ਹੈ ਸੁਪਰ ਹਿੱਟ ਰਿਹਾ ਸੀ । ਇੱਥੋ ਤੱਕ ਕਿ ਲੋਕ ਇਸ ਗਾਣੇ ਨੂੰ ਅੱਜ ਵੀ ਗੁਣਗੁਣਾਉਂਦੇ ਹਨ । ਇਸ ਗਾਣੇ ਵਿੱਚ ਅਮਿਤਾਬ ਬੱਚਨ ਕੁੜੀ ਬਣਕੇ ਸਭ ਦੇ ਸਾਹਮਣੇ ਆਉਂਦੇ ਹਨ । ਭਾਵੇਂ ਇਹ ਗਾਣਾ ਬਹੁਤ ਹੀ ਮਕਬੂਲ ਹੋਇਆ ਸੀ । ਪਰ ਇਸ ਦੀ ਵਜ੍ਹਾ ਕਰਕੇ ਜਯਾ ਬੱਚਨ ਅਮਿਤਾਬ ਬੱਚਨ ਤੇ ਭੜਕ ਗਈ ਸੀ । ਅਮਿਤਾਬ ਨੇ ਖੁਦ ਇਸ ਦਾ ਜ਼ਿਕਰ ਇੱਕ ਸ਼ੋਅ ਦੌਰਾਨ ਕੀਤਾ ਸੀ ।

https://www.youtube.com/watch?v=u2WCt8tdc6M

ਅਮਿਤਾਬ ਨੇ ਦੱਸਿਆ ਸੀ ਇਸ ਗਾਣੇ ਵਿੱਚ ਉਹਨਾਂ ਨੇ ਕੁੜੀਆਂ ਦੇ ਕੱਪੜੇ ਪਾਏ ਸਨ ਜਿਹੜੇ ਕਿ ਜਯਾ ਬੱਚਨ ਨੂੰ ਬਿਲਕੁੱਲ ਪਸੰਦ ਨਹੀਂ ਸੀ ਆਇਆ । ਜਯਾ ਬੱਚਨ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਹਰਕਤ ਅਮਿਤਾਬ ਨੂੰ ਸ਼ੋਭਾ ਨਹੀਂ ਦਿੰਦੀ । ਜਿਸ ਤੋਂ ਬਾਅਦ ਅਮਿਤਾਬ ਨੇ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network