ਅਮਿਤਾਬ ਬੱਚਨ ਦੀ ਪੋਤੀ ਸੋਸ਼ਲ ਮੀਡੀਆ 'ਤੇ ਛਾਈ, ਜ਼ਬਰਦਸਤ ਡਾਂਸ ਪ੍ਰਫਾਰਮੈਂਸ ਦੀ ਵੀਡਿਓ ਹੋਈ ਵਾਇਰਲ 

written by Rupinder Kaler | May 20, 2019

ਬਾਲੀਵੁੱਡ ਵਿੱਚ ਏਨੀਂ ਦਿਨੀਂ ਸਟਾਰ ਕਿੱਡ ਕਾਫੀ ਧੂਮ ਮਚਾ ਰਹੇ ਹਨ । ਲਗਤਾਰ ਸਟਾਰ ਕਿੱਡ ਦੀਆਂ ਤਸਵੀਰਾਂ ਤੇ ਵੀਡਿਓ ਵਾਇਰਲ ਹੁੰਦੀਆਂ ਹਨ ।ਇਸ ਸਭ ਦੇ ਚੱਲਦੇ ਹੁਣ ਅਮਿਤਾਭ ਬੱਚਨ ਦੀ ਪੋਤੀ ਅਰਾਧਿਆ ਬੱਚਨ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਦੇ ਨਾਲ ਹੀ ਅਰਾਧਿਆ ਉਹਨਾਂ ਸਟਾਰ ਕਿੱਡ ਦੀ ਲਿਸਟ ਵਿੱਚ ਸ਼ਾਮਿਲ ਹੋ ਗਈ ਹੈ ਜਿਨ੍ਹਾਂ ਦੀਆ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹਨ ।
[embed]https://www.instagram.com/p/Bxmh3LDnlTC/[/embed]
ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਅਰਾਧਿਆ ਇਸ ਵੀਡਿਓ ਵਿੱਚ ਗਲੀ ਬੁਆਏ ਫ਼ਿਲਮ ਦੇ ਗਾਣੇ ਮੇਰੀ ਗਲੀ ਮੇਂ 'ਤੇ ਪ੍ਰਫਾਰਮੈਂਸ ਦੇ ਰਹੀ ਹੈ । ਇਹਨਾਂ ਤਸਵੀਰਾਂ ਤੇ ਵੀਡਿਓ 'ਚ ਅਰਾਧਿਆ ਨੂੰ ਪ੍ਰਫਾਰਮੈਂਸ ਕਰਦੇ ਦੇਖਿਆ ਜਾ ਸਕਦਾ ਹੈ ।
[embed]https://www.instagram.com/p/BxpFTK6H1-j/[/embed]
ਅਰਾਧਿਆ ਦੇ ਨਾਲ ਕੁਝ ਹੋਰ ਬੱਚੇ ਵੀ ਥਿਰਕਦੇ ਦਿਖਾਈ ਦੇ ਰਹੇ ਹਨ । ਦਰਅਸਲ ਅਰਾਧਿਆ ਬੱਚਨ ਇੱਕ ਸਮਰ ਕੈਂਪ ਵਿੱਚ ਪ੍ਰਫਾਰਮੈਂਸ ਕਰ ਰਹੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਫ਼ਿਲਮ ਗਲੀ ਬੁਅਏ ਇਸੇ ਸਾਲ ਫਰਵਰੀ ਵਿੱਚ ਰਿਲੀਜ਼ ਹੋਈ ਸੀ ।
[embed]https://www.instagram.com/p/BxnV_hXnbxQ/[/embed]
ਇਸ ਫ਼ਿਲਮ ਦੇ ਗੀਤ ਕਾਫੀ ਹਿੱਟ ਰਹੇ ਹਨ । ਇਸ ਫ਼ਿਲਮ ਵਿੱਚ ਰਣਵੀਰ ਸਿੰਘ ਤੇ ਆਲੀਆ ਭੱਟ ਨੇ ਕੰਮ ਕੀਤਾ ਸੀ ।
 

0 Comments
0

You may also like