ਅਮਿਤਾਬ ਬੱਚਨ ਨੇ ਬਾਲੀਵੁੱਡ ‘ਚ 52 ਸਾਲ ਕੀਤੇ ਪੂਰੇ, ਸਾਂਝੀਆਂ ਕੀਤੀਆਂ ਤਸਵੀਰਾਂ

written by Shaminder | May 31, 2021

ਅਮਿਤਾਭ ਬੱਚਨ ਨੁੰ ਬਾਲੀਵੁੱਡ ‘ਚ 52  ਸਾਲ ਪੂਰੇ ਹੋ ਚੁੱਕੇ ਹਨ । ਆਪਣੇ ਇਸ ਫ਼ਿਲਮੀ ਸਫਰ ‘ਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਇਸ ਮੌਕੇ ਉਨ੍ਹਾਂ ਨੇ ਆਪਣੇ ਇੱਕ ਕੋਲਾਜ ਵੀ ਸ਼ੇਅਰ ਕੀਤਾ ਹੈ । ਇਸ ਕੋਲਾਜ ‘ਚ ਉਨ੍ਹਾਂ ਦੇ ਵੱਖ-ਵੱਖ ਫਿਲਮਾਂ ‘ਚ ਨਿਭਾਏ ਗਏ ਕਿਰਦਾਰਾਂ ਨੂੰ ਦਰਸਾਇਆ ਗਿਆ ਹੈ । ਉਨ੍ਹਾਂ ਵੱਲੋਂ ਫ਼ਿਲਮਾਂ ‘ਚ ਨਿਭਾਏ ਗਏ ਵੱਖ ਵੱਖ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

Amitabh Image From Amitabh Bachchan Instagram
ਹੋਰ ਪੜ੍ਹੋ :  ਮਾਧੁਰੀ ਦੀਕਸ਼ਿਤ ਦੇ ਬੇਟੇ ਨੇ ਗ੍ਰੈਜੁਏਸ਼ਨ ਕੀਤੀ ਪਾਸ, ਅਦਾਕਾਰਾ ਨੇ ਸਾਂਝਾ ਕੀਤਾ ਪਰਾਊਡ ਮੂਮੈਂਟ 
amitabh-bachchan Image From Amitabh Bachchan Instagram
ਫਿਲਮ ਇੰਡਸਟਰੀ ’ਚ 52 ਸਾਲ ਪੂਰੇ ਹੋਣ ’ਤੇ ਅਮਿਤਾਭ ਬੱਚਨ ਨੇ ਖ਼ੁਦ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਖ਼ਾਸ ਪੋਸਟ ਸਾਂਝਾ ਕਰ ਕੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਆਪਣੀਆਂ ਸਾਰੀਆਂ ਸੁਪਰਹਿੱਟ ਫਿਲਮਾਂ ਦੇ ਕਿਰਦਾਰਾਂ ਦਾ ਇਕ ਕੋਲਾਜ ਸਾਂਝਾ ਕੀਤਾ ਹੈ।
amitabh Image From Amitabh Bachchan Instagram
ਇਸ ਕੋਲਾਜ ’ਚ ਅਮਿਤਾਭ ਬੱਚਨ ਦਾ ਲਗਪਗ ਹਰ ਹਿੱਟ ਕਿਰਦਾਰ ਨਜ਼ਰ ਆ ਰਿਹਾ ਹੈ। ਇਸ ਤਸਵੀਰ ’ਤੇ ਲਿਖਿਆ ਹੈ, ‘ਅਮਿਤਾਭ ਬੱਚਨ ਦੇ 52 ਸਾਲ’। ਇਸ ਤਸਵੀਰ ਦੇ ਨਾਲ ਖ਼ਾਸ ਪੋਸਟ ਸਾਂਝਾ ਕਰ ਕੇ ਬਿੱਗ ਬੀ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
 
View this post on Instagram
 

A post shared by Amitabh Bachchan (@amitabhbachchan)

ਉਨ੍ਹਾਂ ਨੇ ਪੋਸਟ ’ਚ ਲਿਖਿਆ, ‘52 ਸਾਲ ! ਇਸ ਸੰਕਲਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ...ਅਜੇ ਵੀ ਸੋਚ ਰਿਹਾ ਸੀ ਕਿ ਇਹ ਸਭ ਕਿਵੇਂ ਹੋਇਆ।    

0 Comments
0

You may also like