ਨਰਾਤਿਆਂ ਦੇ ਆਖਰੀ ਦਿਨ ਮਾਂ ਦੀ ਸ਼ਰਨ 'ਚ ਪਹੁੰਚੇ ਬਾਲੀਵੁੱਡ ਦੇ ਬਿੱਗ ਬੀ,ਵੇਖੋ ਤਸਵੀਰਾਂ  

Written by  Shaminder   |  October 18th 2018 10:02 AM  |  Updated: October 18th 2018 10:02 AM

ਨਰਾਤਿਆਂ ਦੇ ਆਖਰੀ ਦਿਨ ਮਾਂ ਦੀ ਸ਼ਰਨ 'ਚ ਪਹੁੰਚੇ ਬਾਲੀਵੁੱਡ ਦੇ ਬਿੱਗ ਬੀ,ਵੇਖੋ ਤਸਵੀਰਾਂ  

ਨਰਾਤਿਆਂ ਦੇ ਅਖੀਰਲੇ ਦਿਨ ਮਾਂ ਮਾਂ ਦੇ ਭਗਤ ਉਨ੍ਹਾਂ ਦਾ ਅਸ਼ੀਰਵਾਦ ਲੈਣ ਲਈ ਮੰਦਰਾਂ 'ਚ ਪਹੁੰਚੇ । ਨੌ ਦਿਨ ਤੱਕ ਮਾਂ ਦੀ ਪੂਜਾ ਦੇ ਦੌਰਾਨ ਮਾਂ ਦੇ ਭਗਤਾਂ ਨੇ ਮਨ ਚਾਹੀਆਂ ਮੁਰਾਦਾਂ ਪਾਉਣ ਲਈ ਉਨ੍ਹਾਂ ਦੀ ਪੂਰੀ ਭਗਤੀ ਭਾਵਨਾ ਨਾਲ ਪੂਜਾ ਕੀਤੀ । ਇਸ ਦੌਰਾਨ ਜਿੱਥੇ ਭਗਤ ਮਾਂ ਦੀ ਸ਼ਰਨ 'ਚ ਪਹੁੰਚੇ ਉੱਥੇ ਹੀ ਵੱਡੀਆਂ –ਵੱਡੀਆਂ ਹਸਤੀਆਂ ਵੀ ਮਾਂ ਦੀ ਸ਼ਰਨ 'ਚ ਨਜ਼ਰ ਆਈਆਂ । ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਵੀ ਮਾਂ ਦੀ ਸ਼ਰਨ 'ਚ ਗਏ । ਜਿੱਥੇ ਉਨ੍ਹਾਂ ਨੇ ਮਾਂ ਦੀ ਪੂਜਾ ਅਰਚਨਾ ਕੀਤੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਹਾਸਲ ਕੀਤਾ ।

ਹੋਰ ਵੇਖੋ : ਇਵੈਂਟ ਦੌਰਾਨ ਅਮਿਤਾਭ ਬੱਚਨ ਨਾਲ ਸੈਲਫੀ ਖਿੱਚਵਾਉਣ ਲਈ ਬੇਤਾਬ ਹੋਈ ਇਹ ਅਦਾਕਾਰਾ

ਬਿੱਗ ਬੀ ਆਪਣੇ ਪਰਿਵਾਰ ਸਮੇਤ ਮਾਂ ਦੀ ਸ਼ਰਨ 'ਚ ਪਹੁੰਚੇ ਸਨ । ਬਿੱਗ ਬੀ ਮਾਂ ਦੁਰਗਾ ਦੇ ਬਹੁਤ ਵੱਡੇ ਉਪਾਸਕ ਨੇ ਅਤੇ ਅਕਸਰ ਉਨ੍ਹਾਂ ਦੇ ਮੰਦਰ 'ਚ ਪਹੁੰਚਦੇ ਨੇ । ਪਰ ਨਰਾਤਿਆਂ ਦੇ ਦੌਰਾਨ ਬਿੱਗ ਬੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਮਾਂ ਦੀ ਉਪਾਸਨਾ 'ਚ ਲੀਨ ਨਜ਼ਰ ਆਇਆ । ਆਉ ਤੁਹਾਨੂੰ ਵੀ ਵਿਖਾਉਂਦੇ ਹਾਂ ਬਿੱਗ ਬੀ ਦੇ ਪੰਡਾਲ 'ਚ ਬੈਠਿਆਂ ਦੀਆਂ ਕੁਝ ਤਸਵੀਰਾਂ । ਬਿੱਗ ਬੀ ਜਿੱਥੇ ਮਾਂ ਦੇ ਦਰਸ਼ਨ ਕਰਨ ਪਹੁੰਚੇ ਸਨ ਤਾਂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉੁਨ੍ਹਾਂ ਦੇ ਫੈਨਸ ਦੀ ਭੀੜ ਵੀ ਉਤਾਵਲੀ ਨਜ਼ਰ ਆਈ । ਜਿਸ ਨੂੰ ਕਾਬੂ ਕਰਨ ਲਈ ਪ੍ਰਬੰਧਕਾਂ ਨੂੰ ਕਾਫੀ ਮਿਹਨਤ ਕਰਨੀ ਪਈ ।ਬਿੱਗ ਬੀ,ਸ਼ਵੇਤਾ ਬੱਚਨ ਅਤੇ ਜਯਾ ਬੱਚਨ ਇਸ ਧਾਰਮਿਕ ਪ੍ਰੋਗਰਾਮ ਜ਼ਰੂਰ ਦਿਖਾਈ ਦਿੱਤੇ ਪਰ ਅਭਿਸ਼ੇਕ ਅਤੇ ਐਸ਼ਵਰਿਆ ਰਾਏ ਇਸ ਸਮਾਗਮ 'ਚ ਵਿਖਾਈ ਨਹੀਂ ਦਿੱਤੇ ਜੋ ਚਰਚਾ ਦਾ ਵਿਸ਼ਾ ਬਣਿਆ ਰਿਹਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network