
ਬਾਲੀਵੁੱਡ ਦੇ ਬਿਗ ਬੀ ਯਾਨੀ ਕਿ ਅਮਿਤਾਭ ਬੱਚਨ ਇੱਕ ਅਜਿਹੇ ਅਦਾਕਾਰ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਚਾਹੇ ਉਹ ਆਪਣੇ ਸਹਿ-ਕਲਾਕਾਰਾਂ ਨਾਲ ਆਪਣੀਆਂ ਆਫ-ਸਕ੍ਰੀਨ ਤਸਵੀਰਾਂ ਸਾਂਝੀਆਂ ਕਰਨ ਜਾਂ ਆਪਣੀ ਜ਼ਿੰਦਗੀ ਦੇ ਬਾਰੇ। ਹਾਲ ਹੀ ਵਿੱਚ ਬਿੱਗ ਬੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੇ ਹਨ ਤੇ ਉਹ ਆਪਣੇ ਵਿਚਾਰ ਤੇ ਤਸਵੀਰਾਂ ਆਦਿ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਬਿੱਗ ਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਵਿੱਚ ਬਿੱਗ ਬੀ ਵਰੁਣ ਧਵਨ ਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਜੁਗ ਜੁਗ ਜੀਓ ' ਦੇ ਗੀਤ ਨੱਚ ਪੰਜਾਬਣ 'ਤੇ ਮਜ਼ੇਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਗੀਤ ਦਾ ਹੁੱਕ ਸਟੈਪ ਵੀ ਕਰਦੇ ਨਜ਼ਰ ਆਏ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬਿਗ ਨੇ ਕੈਪਸ਼ਨ 'ਚ ਲਿਖਿਆ, "ਨੱਚ ਪੰਜਾਬਣ ਨਚ ਪੰਜਾਬਣ ਨਚ ਪੰਜਾਬਣ ਨਚ🎵🎵🎵"

ਬਿਗ ਬੀ ਨੇ 'ਨੱਚ ਪੰਜਾਬਣ ਗੀਤ' ਦੇ ਹੁੱਕ ਸਟੈਪ ਕਰਦੇ ਹੋਏ ਖੁਦ ਦੀ ਤਸਵੀਰ ਪੋਸਟ ਕੀਤੀ ਹੈ। ਹਾਲਾਂਕਿ ਅਸੀਂ ਇਸ ਦੀ ਤੁਲਨਾ ਕਿਸੇ ਨਾਲ ਨਹੀਂ ਕਰਨਾ ਚਾਹੁੰਦੇ, ਬਿੱਗ ਬੀ ਨੇ ਇਸ ਸਟੈਪ ਨੂੰ ਹੋਰ ਵੀ ਕੂਲ ਬਣਾ ਦਿੱਤਾ ਹੈ। ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ, ਉਹ ਕਾਲੇ ਹੈੱਡਬੈਂਡ ਦੇ ਨਾਲ ਇੱਕ ਜਾਮਨੀ ਸਵੈਟ ਸ਼ਰਟ ਪਹਿਨੇ ਹੋਏ ਵਿਖਾਈ ਦੇ ਰਹੇ ਹਨ।
ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਵਰੁਣ ਧਵਨ ਨੇ ਅਮਿਤਾਭ ਬੱਚਨ ਦੀ ਤਸਵੀਰ 'ਤੇ ਟਿੱਪਣੀ ਕਰਦੇ ਹੋਏ ਲਿਖਿਆ, ''ਸਰ'' ਦਿਲ ਦੇ ਇਮੋਸ਼ਨ ਨਾਲ। ਇੰਨਾ ਹੀ ਨਹੀਂ, ਮਨੀਸ਼ ਪਾਲ, ਜੋ ਕਿ ਫਿਲਮ ਵਿੱਚ ਇੱਕ ਮੁੱਖ ਭੂਮਿਕਾ ਵਿੱਚ ਵੀ ਨਜ਼ਰ ਆਉਣਗੇ, ਨੇ ਵੀ ਬਿੱਗ ਬੀ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਟਿੱਪਣੀ ਕੀਤੀ, "ਹਾਂ, ਲਵ ਯੂ ਸਰ" ਦੇ ਬਾਅਦ ਵੱਖ-ਵੱਖ ਹਾਰਟ ਅਤੇ ਫਾਇਰ ਇਮੋਸ਼ਨਸ ਹਨ।
ਪ੍ਰਸ਼ੰਸਕ ਵੀ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕੇ ਅਤੇ ਅਨੁਭਵੀ ਅਭਿਨੇਤਾ ਦੀ ਸ਼ਾਨਦਾਰ ਤਸਵੀਰ 'ਤੇ ਪ੍ਰਤੀਕਿਰਿਆ ਦਿੱਤੀ। ਜਦੋਂ ਕਿ ਕਈਆਂ ਨੇ ਉਸ ਨੂੰ 'ਕਿਊਟ' ਅਤੇ 'ਸੁਪਰਕੂਲ' ਕਿਹਾ, ਕਈਆਂ ਨੇ ਦਿਲ ਅਤੇ ਫਾਇਰ ਇਮੋਸ਼ਨ ਨਾਲ ਕਮੈਂਟ ਕਰਕੇ ਆਪਣਾ ਪਿਆਰ ਦੇ ਰਹੇ ਹਨ।

ਹੋਰ ਪੜ੍ਹੋ: 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਆਪਣੇ ਕੈਨੇਡਾ ਦੌਰੇ ਲਈ ਹੋਈ ਰਵਾਨਾ, ਕਪਿਲ ਨੇ ਸ਼ੇਅਰ ਕੀਤੀਆਂ ਤਸਵੀਰਾਂ
ਜੱਗ ਜੁਗ ਜੀਓ ਦੀ ਗੱਲ ਕਰੀਏ ਤਾਂ ਪਰਿਵਾਰਕ ਡਰਾਮੇ ਵਿੱਚ ਅਨਿਲ ਕਪੂਰ, ਨੀਤੂ ਕਪੂਰ, ਵਰੁਣ ਧਵਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਮਨੀਸ਼ ਪਾਲ ਅਤੇ ਪ੍ਰਜਾਕਤਾ ਕੋਲੀ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਅਤੇ ਵਾਇਕਾਮ 18 ਸਟੂਡੀਓ ਦੁਆਰਾ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਹੈ।
ਇਸ ਦੌਰਾਨ, ਅਮਿਤਾਭ ਬੱਚਨ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ, ਬਹੁ-ਉਡੀਕ ਫਿਲਮ ਬ੍ਰਹਮਾਸਤਰ ਦੀ ਰਿਲੀਜ਼ ਲਈ ਤਿਆਰੀ ਕਰ ਰਹੇ ਹਨ। ਇਸ ਫਿਲਮ ਦਾ ਪਹਿਲਾ ਭਾਗ ਇਸ ਸਾਲ 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗਾ।
View this post on Instagram