ਅਮਿਤਾਭ ਬੱਚਨ ਨੇ ਆਪਣੀ ਬੇਟੀ ਨੂੰ ਲੈ ਕੇ ਕਹੀ ਅਜਿਹੀ ਗੱਲ, ਹਰ ਪਿਤਾ ਨੂੰ ਲੈਣੀ ਚਾਹੀਦੀ ਹੈ ਸਿੱਖਿਆ

Written by  Rupinder Kaler   |  August 29th 2019 04:37 PM  |  Updated: August 29th 2019 04:37 PM

ਅਮਿਤਾਭ ਬੱਚਨ ਨੇ ਆਪਣੀ ਬੇਟੀ ਨੂੰ ਲੈ ਕੇ ਕਹੀ ਅਜਿਹੀ ਗੱਲ, ਹਰ ਪਿਤਾ ਨੂੰ ਲੈਣੀ ਚਾਹੀਦੀ ਹੈ ਸਿੱਖਿਆ

ਅਮਿਤਾਭ ਬੱਚਨ ਅਕਸਰ ਆਪਣੀ ਬੇਟੀ ਸ਼ਵੇਤਾ ਬੱਚਨ ਦੇ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦੇ ਹਨ ।ਅਮਿਤਾਭ ਅਕਸਰ ਸ਼ਵੇਤਾ ਨੂੰ ਲੈ ਕੇ ਆਪਣੇ ਦਿਲ ਦੀਆਂ ਗੱਲਾਂ ਵੀ ਸ਼ੇਅਰ ਕਰਦੇ ਹਨ ਅਮਿਤਾਭ ਨੇ ਆਪਣੀ ਬੇਟੀ ਨੂੰ ਲੈ ਕੇ ਇੱਕ ਹੋਰ ਗੱਲ ਆਪਣੇ ਪ੍ਰਸੰਸ਼ਕਾਂ ਨਾਲ ਸਾਂਝੀ ਕੀਤੀ ਹੈ ।ਅਮਿਤਾਭ ਦੀ ਇਹ ਗੱਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੀ ਹੈ । ਬੱਚਨ ਪਰਿਵਾਰ ਦੇਸ਼ ਦਾ ਸਭ ਤੋਂ ਮਸ਼ਹੂਰ ਪਰਿਵਾਰ ਹੈ ।

https://www.instagram.com/p/B1VVZ1xh0BM/

ਅਮਿਤਾਭ ਤੇ ਜਯਾ ਬੱਚਨ ਦੀ ਜੋੜੀ ਫ਼ਿਲਮੀ ਦੁਨੀਆਂ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ, ਇਸ ਲਈ ਉਹਨਾਂ ਦੇ ਬੱਚਿਆਂ ਤੇ ਵੀ ਸਭ ਦੀ ਨਜ਼ਰ ਰਹਿੰਦੀ ਹੈ । ਇਹ ਜੋੜੀ ਅਕਸਰ ਅਭਿਸ਼ੇਕ ਬੱਚਨ ਤੇ ਸ਼ਵੇਤਾ ਦੇ ਨਾਲ ਦਿਖਾਈ ਵੀ ਦੇ ਜਾਂਦੀ ਹੈ ।

https://www.instagram.com/p/BzLwTMPBoor/

ਇਸ ਸਭ ਦੇ ਚਲਦੇ ਹੁਣ ਅਮਿਤਾਭ ਬੱਚਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ, ਕਿ ਉਹਨਾਂ ਦੀ ਜ਼ਾਇਦਾਦ ’ਤੇ ਸਿਰਫ ਅਭਿਸ਼ੇਕ ਦਾ ਹੀ ਹੱਕ ਨਹੀਂ, ਬਲਕਿ ਉਹਨਾਂ ਦੀ ਜ਼ਾਇਦਾਦ ਅਭਿਸ਼ੇਕ ਤੇ ਸ਼ਵੇਤਾ ਬੱਚਨ ਵਿੱਚ ਬਰਾਬਰ ਬਰਾਬਰ ਵੰਡੀ ਜਾਵੇਗੀ ।

https://www.instagram.com/p/BvGQDnihZas/

ਖ਼ਬਰਾਂ ਦੀ ਮੰਨੀਏ ਤਾਂ ਅਮਿਤਾਭ ਦੀ ਕੁਲ ਜ਼ਾਇਦਾਦ 2800 ਕਰੋੜ ਦੀ ਹੈ । ਉਹਨਾਂ ਨੇ ਇਹ ਸਾਰੀ ਜ਼ਾਇਦਦ ਦੋਹਾਂ ਬੱਚਿਆਂ ਵਿੱਚ ਬਰਾਬਰ ਵੰਡਣ ਦੀ ਗੱਲ ਕਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਿਤਾਭ ਬੱਚਨ ਔਰਤਾਂ ਨੂੰ ਪ੍ਰਫੁੱਲਤ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ ।

https://www.instagram.com/p/BrTU_Sjh0li/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network