ਪਿਤਾ ਨੇ ਅਮਿਤਾਭ ਬੱਚਨ ਅੱਗੇ ਰੱਖੀ ਸੀ ਇਹ ਸ਼ਰਤ ਤਾਂ ਜਾ ਕੇ ਹੋਇਆ ਸੀ ਜਯਾ ਨਾਲ ਵਿਆਹ, ਬਿੱਗ ਬੀ ਨੇ 47ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸ਼ੇਅਰ ਕੀਤਾ ਇਹ ਕਿੱਸਾ
ਅਮਿਤਾਭ ਬੱਚਨ ਤੇ ਜਯਾ ਬੱਚਨ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਕਪਲ ਨੇ ਤੇ ਪ੍ਰਸ਼ੰਸਕ ਇਸ ਜੋੜੇ ਨੂੰ ਖੂਬ ਪਸੰਦ ਵੀ ਕਰਦੇ ਨੇ । 3 ਜੂਨ 1973 ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਅੱਜ ਉਨ੍ਹਾਂ ਦੇ ਵਿਆਹ ਦੀ 47ਵੀਂ ਵਰ੍ਹੇਗੰਢ ਹੈ । ਇਸ ਮੌਕੇ ਉੱਤੇ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਉਨ੍ਹਾਂ ਨੇ ਆਪਣੇ ਵਿਆਹ ਕਿਵੇਂ ਹੋਇਆ ਉਹ ਕਿੱਸਾ ਵੀ ਸਾਂਝਾ ਕੀਤਾ ਹੈ ।
ਹੋਰ ਵੇਖੋ:ਅਮਿਤਾਭ ਬੱਚਨ ਨੇ ਆਪਣੀ ਸਰਦਾਰੀ ਲੁੱਕ ਵਾਲੀ ਫੋਟੋ ਸ਼ੇਅਰ ਕਰਦੇ ਹੋਏ ਦਿੱਤੀਆਂ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ
ਉਨ੍ਹਾਂ ਨੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘47 ਸਾਲ...ਅੱਜ...3 ਜੂਨ, 1973.. !! ਅਸੀਂ ਤੈਹ ਕੀਤਾ ਸੀ ਕਿ ਜੇ ਜੰਜੀਰ ਫ਼ਿਲਮ ਸਫਲ ਹੋਵੇਗੀ, ਤਾਂ ਅਸੀਂ ਕੁਝ ਦੋਸਤਾਂ ਦੇ ਨਾਲ ਪਹਿਲੀ ਵਾਰ ਲੰਡਨ ਜਾਵਾਂਗੇ । ਮੇਰੇ ਪਿਤਾ ਜੀ ਨੇ ਪੁੱਛਿਆ ਕਿ ਕਿਸ ਨਾਲ ਜਾ ਰਿਹਾ ਹੈ ? ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਹਿ ਕਿ ਤੂੰ ਜਾਣ ਤੋਂ ਪਹਿਲਾਂ ਉਸ (ਜਯਾ ਬੱਚਨ) ਨਾਲ ਵਿਆਹ ਕਰਵਾ ਲੈ...ਨਹੀਂ ਤਾਂ ਤੂੰ ਨਹੀਂ ਜਾਵੇਗਾ...ਇਸ ਲਈ ...ਮੈਂ ਉਨ੍ਹਾਂ ਦੀ ਗੱਲ ਮੰਨ ਲਈ.. !!'
ਇਸ ਪੋਸਟ ਉੱਤੇ ਫੈਨਜ਼ ਦੇ ਨਾਲ ਫ਼ਿਲਮੀ ਸਿਤਾਰੇ ਵੀ ਕਮੈਂਟਸ ਕਰਕੇ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ । ਈਸ਼ਾ ਦਿਓਲ, ਬਿਪਾਸ਼ਾ ਬਾਸੂ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਵੀ ਕਮੈਂਟਸ ਕੀਤੇ ਨੇ । ਇਸ ਪੋਸਟ ਉੱਤੇ ਇੱਕ ਮਿਲੀਅਨ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ ।