ਇਸ ਗੋਰੇ ਦੀ ਭੇਲ ਪੂਰੀ ਦੇ ਦੀਵਾਨੇ ਹਨ ਅਮਿਤਾਭ ਬੱਚਨ, ਵੀਡਓ ਕੀਤਾ ਸਾਂਝਾ 

Written by  Shaminder   |  June 11th 2019 04:14 PM  |  Updated: June 11th 2019 04:17 PM

ਇਸ ਗੋਰੇ ਦੀ ਭੇਲ ਪੂਰੀ ਦੇ ਦੀਵਾਨੇ ਹਨ ਅਮਿਤਾਭ ਬੱਚਨ, ਵੀਡਓ ਕੀਤਾ ਸਾਂਝਾ 

ਵਿਦੇਸ਼ੀਆਂ 'ਤੇ ਵੀ ਭਾਰਤੀ ਪਕਵਾਨਾਂ ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ ।ਗੋਰੇ ਵੀ ਭਾਰਤੀ ਪਕਵਾਨਾਂ ਦੇ ਸ਼ੁਕੀਨ ਹਨ । ਓਵਲ ਕ੍ਰਿਕੇਟ ਗਰਾਊਂਡ ਦੇ ਬਾਹਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਗੋਰਾ ਭੇਲ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

ਹੋਰ ਵੇਖੋ :ਗਾਇਕ ਕੁਲਵਿੰਦਰ ਬਿੱਲਾ ਨੇ ਫ਼ਤਿਹਵੀਰ ਦੀ ਮੌਤ ‘ਤੇ ਕਵਿਤਾ ਸ਼ੇਅਰ ਕਰਕੇ ਜਤਾਇਆ ਦੁੱਖ

https://twitter.com/SrBachchan/status/1138290862666932225

ਅਮਿਤਾਭ ਬੱਚਨ ਨੇ ਭੇਲ ਪੂਰੀ ਵੇਚਣ ਵਾਲੇ ਸ਼ਖਸ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਲਿਖਿਆ ਹੈ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਆਪਣੇ ਹੀ ਅੰਦਾਜ਼ 'ਚ ਭੇਲ ਪੂਰੀ ਬਣਾ ਰਿਹਾ ਹੈ ।

https://www.instagram.com/p/BwgTNzsBnbo/

ਇਸ ਗੋਰੇ ਤੋਂ ਜਦੋਂ ਕੁਝ ਭਾਰਤੀਆਂ ਨੇ ਪੁੱਛਿਆ ਕਿ ਉਸ ਨੇ ਭੇਲ ਕਿੱਥੋਂ ਬਨਾਉਣੀ ਸਿੱਖੀ ਤਾਂ ਉਸ ਨੇ ਜਵਾਬ ਦਿੱਤਾ ਕਿ ਕੋਲਕਾਤਾ 'ਚ ਉਸ ਨੇ ਭੇਲ ਬਨਾਉਣੀ ਸਿੱਖੀ ਸੀ । ਇਸ ਵੀਡੀਓ ਨੂੰ ਜਾਨੀ ਜੈਸਮੀਨ ਨਾਂਅ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਸੀ ਜਿਸ ਨੂੰ ਬਾਅਦ 'ਚ ਅਮਿਤਾਭ ਬੱਚਨ ਨੇ ਵੀ ਸਾਂਝਾ ਕੀਤਾ । ਦੱਸ ਦਈਏ ਕਿ ਭਾਰਤ 'ਚ ਭੇਲ ਪੂਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network