ਅਮਿਤਾਭ ਬੱਚਨ ਫ਼ਿਲਮਾਂ ਤੋਂ ਲੈਣ ਜਾ ਰਹੇ ਹਨ ਰਿਟਾਇਰਮੈਂਟ, ਇਸ ਵਜ੍ਹਾ ਕਰਕੇ ਲੈ ਰਹੇ ਹਨ ਰਿਟਾਇਰਮੈਂਟ

Written by  Rupinder Kaler   |  November 29th 2019 12:27 PM  |  Updated: November 29th 2019 12:27 PM

ਅਮਿਤਾਭ ਬੱਚਨ ਫ਼ਿਲਮਾਂ ਤੋਂ ਲੈਣ ਜਾ ਰਹੇ ਹਨ ਰਿਟਾਇਰਮੈਂਟ, ਇਸ ਵਜ੍ਹਾ ਕਰਕੇ ਲੈ ਰਹੇ ਹਨ ਰਿਟਾਇਰਮੈਂਟ

ਅਮਿਤਾਭ ਬੱਚਨ ਇਸ ਸਦੀ ਦੇ ਮਹਾ ਨਾਇਕ ਹਨ । ਹਰ ਕੋਈ ਉਹਨਾਂ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰਦਾ ਹੈ, ਪਰ ਹੋ ਸਕਦਾ ਹੈ ਕਿ ਅਗਲੇ ਇੱਕ ਦੋ ਸਾਲਾਂ ਤੱਕ ਉਹਨਾਂ ਦੀ ਕੋਈ ਵੀ ਫ਼ਿਲਮ ਸਿਨੇਮਾ ਘਰ ਤੱਕ ਨਾ ਪਹੁੰਚੇ ਕਿਉਂਕਿ ਉਹ ਰਿਟਾਇਰਮੈਂਟ ਲੈਣ ਦੀ ਸੋਚ ਰਹੇ ਹਨ । ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਹ ਹਿਮਾਚਲ ਪ੍ਰਦੇਸ਼ ਵਿੱਚ ਫ਼ਿਲਮ ‘ਬ੍ਰਹਮਅਸਤਰ’ ਦੀ ਸ਼ੂਟਿੰਗ ਕਰ ਰਹੇ ਹਨ ।

ਇੱਥੇ ਉਹਨਾਂ ਨੇ ਛੋਟਾ ਜਿਹਾ ਬਲਾਗ ਲਿਖਿਆ ਹੈ । ਉਹਨਾਂ ਨੇ ਇਸ ਬਲਾਗ ਵਿੱਚ ਲਿਖਿਆ ਹੈ ਕਿ ‘ਦਿਮਾਗ ਕੁਝ ਸੋਚ ਰਿਹਾ ਹੈ ਤੇ ਉਂਗਲੀਆਂ ਕੁਝ ਹੋਰ, ਇਹ ਮੈਸੇਜ ਹੈ ਕਿ ਮੈਂ ਰਿਟਾਇਰ ਹੋ ਜਾਵਾ’ । ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਫ਼ਿਲਮ ਇੰਡਸਟਰੀ ਵਿੱਚ 50 ਸਾਲ ਪੂਰੇ ਕੀਤੇ ਹਨ ।

https://www.instagram.com/p/B4jGW4yJTMF/?utm_source=ig_embed

ਇਸ ਮੌਕੇ ’ਤੇ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਨੇ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ । ਅਮਿਤਾਭ ਹੁਣ ਰਿਟਾਇਰ ਹੋ ਰਹੇ ਹਨ ਜਾਂ ਜਲਦ ਹੋਣ ਵਾਲੇ ਹਨ ਇਹ ਤਾਂ ਸਮਾਂ ਹੀ ਦੱਸੇਗਾ । ਪਰ ਜਿਸ ਤਰ੍ਹਾਂ ਉਹ ਫ਼ਿਲਮਾਂ ਵਿੱਚ ਕੰਮ ਕਰਦੇ ਆ ਰਹੇ ਹਨ, ਉਸ ਤੋਂ ਇਹ ਸਾਫ ਜ਼ਰੂਰ ਹੈ ਕਿ ਜਿਹੜੇ ਪ੍ਰੋਜੈਕਟ ਉਹਨਾਂ ਨੇ ਫੜੇ ਹਨ, ਉਹਨਾਂ ਨੂੰ ਉਹ ਜ਼ਰੂਰ ਪੂਰਾ ਕਰਨਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network