ਆਖਿਰ ਕਿਵੇਂ ਆਈ ਅਮਿਤਾਭ ਬੱਚਨ ਦੇ ਟਵਿੱਟਰ ਅਕਾਊਂਟ 'ਤੇ ਇਮਰਾਨ ਖ਼ਾਨ ਦੀ ਤਸਵੀਰ, ਕਿਉਂ ਲਿਖਿਆ 'ਲਵ ਪਾਕਿਸਤਾਨ'

Written by  Aaseen Khan   |  June 11th 2019 12:24 PM  |  Updated: June 11th 2019 12:27 PM

ਆਖਿਰ ਕਿਵੇਂ ਆਈ ਅਮਿਤਾਭ ਬੱਚਨ ਦੇ ਟਵਿੱਟਰ ਅਕਾਊਂਟ 'ਤੇ ਇਮਰਾਨ ਖ਼ਾਨ ਦੀ ਤਸਵੀਰ, ਕਿਉਂ ਲਿਖਿਆ 'ਲਵ ਪਾਕਿਸਤਾਨ'

ਆਖਿਰ ਕਿਵੇਂ ਆਈ ਅਮਿਤਾਭ ਬੱਚਨ ਦੇ ਟਵਿੱਟਰ ਅਕਾਊਂਟ 'ਤੇ ਇਮਰਾਨ ਖ਼ਾਨ ਦੀ ਤਸਵੀਰ, ਕਿਉਂ ਲਿਖਿਆ 'ਲਵ ਪਾਕਿਸਤਾਨ' : ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਦਾ ਟਵਿੱਟਰ ਅਕਾਊਂਟ ਬੀਤੇ ਸੋਮਵਾਰ ਹੈਕ ਹੋ ਗਿਆ। ਜੀ ਹਾਂ ਹੈਕਰਜ਼ ਨੇ ਉਹਨਾਂ ਦੇ ਅਕਾਊਂਟ ਨਾਲ ਛੇੜ ਛਾੜ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੀ ਪ੍ਰੋਫ਼ਾਈਲ ਤਸਵੀਰ ਲਗਾ ਦਿੱਤੀ ਅਤੇ ਉਹਨਾਂ ਦੀ ਬਾਇਓ ਵੀ ਬਦਲ ਦਿੱਤੀ। ਦੱਸ ਦਈਏ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹਰਕਤ ਕਿਸ ਨੇ ਕੀਤੀ ਹੈ, ਪਰ ਜਿਸ ਤਰ੍ਹਾਂ ਪ੍ਰੋਫ਼ਾਈਲ ਦੀ ਤਸਵੀਰ 'ਚ ਇਮਰਾਨ ਖ਼ਾਨ ਦੀ ਤਸਵੀਰ ਲਗਾਈ ਗਈ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਜ਼ਰੂਰ ਪਾਕਿਸਤਾਨ ਦੇ ਹੈਕਰਜ਼ ਦਾ ਕੰਮ ਹੋ ਸਕਦਾ ਹੈ।

Amitabh Bachchan twitter handle hacked bollywood Amitabh Bachchan

ਫਿਲਹਾਲ ਸਾਈਬਰ ਕਰਾਈਮ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ। ਹੈਕਰਜ਼ ਨੇ ਅਮਿਤਾਭ ਬੱਚਨ ਦੇ ਅਕਾਊਂਟ ਤੋਂ ਕਈ ਟਵੀਟ ਕੀਤੇ ਪਰ ਹੁਣ ਉਹ ਹਟਾ ਦਿੱਤੇ ਗਏ ਹਨ। ਹੈਕਰਜ਼ ਨੇ ਪ੍ਰੋਫ਼ਾਈਲ 'ਚ ਲਿਖਿਆ ਕਿ "ਐਕਟਰ, ਖੈਰ ਕੁਝ ਲੋਕ ਹਾਲੇ ਵੀ ਇਹ ਕਹਿੰਦੇ ਹਨ। ਪਾਕਿਸਤਾਨ ਨੂੰ ਪਿਆਰ।"ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਅਮਿਤਾਭ ਬੱਚਨ ਦੇ ਟਵਿੱਟਰ ਹੈਂਡਲ ਦੇ ਹੈਕ ਹੋਣ ਦੀ ਖ਼ਬਰ ਮਿਲੀ ਹੈ। ਅਸੀਂ ਉਹਨਾਂ ਦੇ ਅਕਾਊਂਟ ਨੂੰ ਮੁੜ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਵੇਖੋ : 10 ਸਾਲ ਦੀ ਵਜਾਏ ਸਿੱਧੂ ਮੂਸੇ ਵਾਲੇ ਨੇ 1 ਸਾਲ ਦੇ ਚੈਲੇਂਜ 'ਚ ਕੀਤਾ ਇਹ ਮੁਕਾਮ ਹਾਸਿਲ

Amitabh Bachchan twitter handle hacked bollywood Amitabh Bachchan

ਅਮਿਤਾਭ ਬੱਚਨ ਸ਼ੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਲਗਾਤਾਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਉਹਨਾਂ ਦੇ ਟਵਿੱਟਰ 'ਤੇ ਲੱਗਭਗ 3 ਕਰੋੜ 70 ਲੱਖ ਪ੍ਰਸ਼ੰਸਕ ਹਨ। ਇਸ ਤੋਂ ਪਹਿਲਾਂ ਵੀ ਅਮਿਤਾਭ ਬੱਚਨ ਦਾ ਟਵਿੱਟਰ ਹੈਂਡਲ 2015 'ਚ ਹੈਕ ਹੋ ਚੁੱਕਿਆ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਖ਼ੁਦ ਇੱਕ ਟਵੀਟ ਦੇ ਜ਼ਰੀਏ ਦਿੱਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network